ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪੇ੍ਰਕ): ਇੱਥੋਂ ਦੇ ਸੈਕਟਰ-88 ਸਥਿਤ ਗਮਾਡਾ ਦੇ ਪੂਰਬ ਅਪਾਰਟਮੈਂਟ ਵਿੱਚ ਪੰਜਾਬ ਪੁਲੀਸ ਦੇ ਮੁਲਾਜ਼ਮ ਨੇ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਨਰੇਸ਼ ਪਾਲ (33) ਵਾਸੀ ਹੁਸ਼ਿਆਰਪੁਰ ਵਜੋਂ ਹੋਈ ਹੈ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨਾਲ ਗੰਨਮੈਨ ਦੀ ਡਿਊਟੀ ਕਰ ਰਿਹਾ ਸੀ ਅਤੇ ਕਮਾਂਡੋ ਬਟਾਲੀਅਨ 3 ਵਿੱਚ ਤਾਇਨਾਤ ਸੀ। ਸੋਹਾਣਾ ਪੁਲੀਸ ਨੇ ਅੱਜ ਸ਼ਾਮ ਨੂੰ ਕਮਾਂਡੋ ਜਵਾਨ ਦੀ ਲਾਸ਼ ਫਲੈਟ ਵਿੱਚ ਬਣੇ ਨੌਕਰ ਦੇ ਰੂਮ ’ਚੋਂ ਬਰਾਮਦ ਕੀਤੀ। ਜਾਂਚ ਅਧਿਕਾਰੀ ਏਐਸਆਈ ਸੰਜੇ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।