ਖੇਤਰੀ ਪ੍ਰਤੀਨਿਧ
ਪਟਿਆਲਾ, 13 ਦਸੰਬਰ
ਭਾਰਤੀ ਚੋਣ ਕਮਿਸ਼ਨ ਦੇ ਹਰ ਇੱਕ ਵੋਟ ਰਜਿਸਟਰ ਕਰਨਾ ਲਾਜ਼ਮੀ ਦੇ ਨਾਅਰੇ ਦੀ ਪੂਰਤੀ ਲਈ ਪਟਿਆਲਾ ਦੇ ਜ਼ਿਲ੍ਹਾ ਚੋਣ ਅਫਸਰ ਅਤੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਦੀ ਨਿਰਦੇਸ਼ਨਾਂ ਵਿੱਚ ਸਥਾਨਕ ਨੈਸ਼ਨਲ ਕੈਡਿਟ ਕੋਰ-3 ਪੰਜਾਬ ਏਅਰ ਸਕੁਐਡਰਨ ਐਨਸੀਸੀ ਯੂਨਿਟ ਪਟਿਆਲਾ ਵਿੱਚ ਜ਼ਿਲ੍ਹੇ ਦੇ ਸਮੂਹ ਕਾਲਜਾਂ ਤੇ ਸਕੂਲਾਂ ਦੇ ਐੱਨਸੀਸੀ ਏਅਰ ਵਿੰਗ ਇੰਚਾਰਜਾਂ ਨਾਲ ਮੀਟਿੰਗ ਕੀਤੀ। ਨੋਡਲ ਅਫਸਰ ਸਵੀਪ ਅਸੈਂਬਲੀ ਹਲਕਾ ਸਨੌਰ ਸਤਵੀਰ ਸਿੰਘ ਗਿੱਲ ਨੇ ਦੱਸਿਆ ਕਿ ਮੀਟਿੰਗ ਦੀ ਪ੍ਰਧਾਨਗੀ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਕੀਤੀ ਤੇ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸ੍ਰੀ ਅੰਟਾਲ ਨੇ ਦੱਸਿਆ ਕਿ ਐੱਨਸੀਸੀ ਦੇ 100 ਫੀਸਦੀ ਵਾਲੰਟੀਅਰ ਰਜਿਸਟਰ ਕਰਨ ਦਾ ਟੀਚਾ ਮਿਥਿਆ ਗਿਆ ਹੈ। ਇਸ ਮੌਕੇ ਵੋਟ ਬਣਵਾਉਣ, ਕਟਵਾਉਣ, ਪਤਾ ਬਦਲਣ ਜਾਂ ਕਿਸੇ ਵੀ ਤਰ੍ਹਾਂ ਦੀ ਦਰੁਸਤੀ ਲਈ ਫਾਰਮ ਭਰਨ ਦੀ ਆਫ਼ਲਾਈਨ ਅਤੇ ਆਨਲਾਈਨ ਵਿਧੀ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਨੋਡਲ ਅਫਸਰ ਸਵੀਪ ਅਸੈਂਬਲੀ ਹਲਕਾ ਸਨੌਰ ਸਤਵੀਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਜੋ ਛੇ ਮਹੀਨੇ ਜਾਂ ਉਸ ਤੋਂ ਵੱਧ ਸਮੇਂ ਤੋਂ ਪਟਿਆਲਾ ਜ਼ਿਲੇ੍ਹ ਵਿੱਚ ਰਹਿ ਰਿਹਾ ਹੈ ਅਤੇ ਯੋਗਤਾ ਅਗਲੇ ਸਾਲ ਪਹਿਲੀ ਜਨਵਰੀ ਨੂੰ 18 ਸਾਲ ਦਾ ਹੋ ਜਾਂਦਾ ਹੈ, ਵੋਟ ਬਣਵਾ ਸਕਦਾ ਹੈ।