ਜਸਵੰਤ ਸਿੰਘ ਥਿੰਦ
ਮਮਦੋਟ, 11 ਦਸੰਬਰ
1971 ਦੀ ਭਾਰਤ-ਪਾਕਿ ਜੰਗ ਦੌਰਾਨ ਬੀਐੱਸਐੱਫ ਦੇ ਸ਼ਹੀਦ ਹੋਏ ਜਵਾਨਾਂ ਦੀ ਯਾਦ ’ਚ ਸਰਹੱਦੀ ਚੌਕੀ ਰਾਜਾ ਮੋਹਤਮ ਵਿੱਚ ਇੱਕ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੀਐੱਸਐੱਫ ਦੇ ਆਈਜੀ ਮਹੀਪਾਲ ਯਾਦਵ ਅਤੇ ਵੇਦ ਪ੍ਰਕਾਸ਼ ਬਡੋਲਾ ਡੀਆਈਜੀ ਹੈੱਡ ਕੁਆਰਟਰ ਅਬੋਹਰ, ਆਰਐੱਲ ਬਾਗੜੀਆਂ ਕਮਾਂਡੈਂਟ ਓਪੀਐੱਸਹੈੱਡ ਕੁਆਰਟਰ ਅਬੋਹਰ, ਪਰਮਿੰਦਰ ਸਿੰਘ ਕਮਾਂਡੈਂਟ 124 ਬਟਾਲੀਅਨ, ਟੂਆਈਸੀ ਟੀ ਕੇ ਛੱਤਰੀ, ਟੂਆਈਸੀ ਨਤੀਸ਼, ਮਨਜੀਤ ਸਿੰਘ ਡਿਪਟੀ ਕਮਾਂਡੈਟ 124 ਬਟਾਲੀਅਨ, ਪਵਨ ਕੁਮਾਰ ਡਿਪਟੀ ਕਮਾਂਡੈਟ 124 ਬਟਾਲੀਅਨ, ਬ੍ਰਿਗੇਡੀਅਰ ਸ਼ਾਂਤਨੂ ਪੀ ਮੇਨਕਰ 48 ਬ੍ਰਿਗੇਡੀਅਰ, ਰਮਨ ਕੁਮਾਰ ਸਬ ਇੰਸਪੈਕਟਰ ਜੀ ਬਰਾਂਚ, ਅਸ਼ੋਕ ਕੁਮਾਰ ਡੀਸੀਜੀ, ਸ਼ਹੀਦ ਆਰ ਕੇ ਵਧਵਾ ਦੀ ਭੈਣ ਸੰਤੋਸ਼ ਕੁਮਾਰੀ ਪਹੁੰਚੇ।
ਇਸ ਮੌਕੇ ਸ਼ਹੀਦੀ ਸਮਾਗਮ ’ਚ ਸ਼ਰਧਾਂਜਲੀਆਂ ਦੇਣ ਉਪਰੰਤ ਬੀਐੱਸਐੱਫ ਦੇ ਆਈਜੀ ਮਹੀਪਾਲ ਯਾਦਵ ਨੇ ਕਿਹਾ ਕਿ ਦੇਸ਼ ਅਤੇ ਕੌਮ ਦੀ ਖ਼ਾਤਰ ਮਰ ਮਿਟਣ ਵਾਲੇ ਅਜਿਹੇ ਸੂਰਮੇ ਦੇਸ਼-ਵਾਸੀਆਂ ਨੂੰ ਹਮੇਸ਼ਾਂ ਹੀ ਯਾਦ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਨਵੀਂ ਪੀੜੀ ਨੂੰ ਇਨ੍ਹਾਂ ਸਾਰਿਆਂ ਦੀ ਸ਼ਹਾਦਤ ਤੋਂ ਸਿੱਖਿਆ ਲੈ ਕੇ ਹੋਰਨਾਂ ਲਈ ਪ੍ਰੇਰਣਾ ਸਰੋਤ ਬਣਨਾ ਚਾਹੀਦਾ ਹੈ।