ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 24 ਜੂਨ
ਸੁਪਰੀਮ ਕੋਰਟ ਨੇ ਵੀਰਵਾਰ ਨੂੰ ਉਨ੍ਹਾਂ ਸਾਰੇ ਰਾਜ ਸਿੱਖਿਆ ਬੋਰਡਾਂ, ਜਿਨ੍ਹਾਂ ਨੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ, ਨੂੰ ਕਿਹਾ ਹੈ ਕਿ ਉਹ 10 ਦਿਨਾਂ ਵਿੱਚ ਵਿਦਿਆਰਥੀਆਂ ਦੇ ਮੁਲਾਂਕਣ ਲਈ ਬਣਾਈ ਯੋਜਨਾ ਨੂੰ ਨੋਟੀਫਾਈ ਕਰਕੇ 31 ਜੁਲਾਈ ਤੱਕ ਨਤੀਜੇ ਐਲਾਨ ਦੇਣ। ਜਸਟਿਸ ਏਐੱਮ ਖਾਨਵਿਲਕਰ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਭਾਰਤ ਭਰ ਦੇ ਸਾਰੇ ਰਾਜ ਬੋਰਡਾਂ ਲਈ ਇਕਸਾਰ ਮੁਲਾਂਕਣ ਯੋਜਨਾ ਦਾ ਹੋਣਾ ਅਸੰਭਵ ਹੈ।