ਪੇਸ਼ਾਵਰ: ਪਾਕਿਸਤਾਨ ਵਿੱਚ ਦੋ ਅਣਪਛਾਤੇ ਬੰਦੂਕਧਾਰੀਆਂ ਨੇ ਇੱਕ ਪੱਤਰਕਾਰ ਦੀ ਉਸ ਦੇ ਘਰ ਵਿੱਚ ਹੱਤਿਆ ਕਰ ਦਿੱਤੀ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਹਮਲਾਵਰ ਮੋਟਰਸਾਈਕਲ ’ਤੇ ਆਏ ਸਨ ਅਤੇ ਖੈਬਰ ਪਖ਼ਤੂਨਖਵਾ ਸੂਬੇ ਦੇ ਡੇਰਾ ਇਸਮਾਈਲ ਖ਼ਾਨ ਦੀ ਮਦੀਨਾ ਕਾਲੋਨੀ ਵਿੱਚ ਕੈਸ ਜਾਵੇਦ ਦੇ ਘਰ ਜਬਰੀ ਦਾਖ਼ਲ ਹੋਏ। ਪੁਲੀਸ ਨੇ ਦੱਸਿਆ ਕਿ ਹੱਤਿਆ ਮਗਰੋਂ ਉਹ ਫ਼ਰਾਰ ਹੋ ਗਏ। ਜਾਵੇਦ ਦੇ ਪੇਟ ਵਿੱਚ ਗੋਲੀ ਮਾਰੀ ਗਈ ਅਤੇ ਹਸਪਤਾਲ ਜਾਂਦਿਆਂ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਉਹ ਦਸ ਸਾਲਾਂ ਤੋਂ ਇੱਕ ਨਿੱਜੀ ਟੀਵੀ ਚੈਨਲ ਨਾਲ ਕੈਮਰਾਮੈਨ ਵਜੋਂ ਜੁੜਿਆ ਹੋਇਆ ਸੀ ਅਤੇ ਆਪਣਾ ਵੈੱਬ ਚੈਨਲ ਵੀ ਚਲਾ ਰਿਹਾ ਸੀ। ਪੁਲੀਸ ਘਟਨਾ ਦੀ ਜਾਂਚ ਕਰ ਰਹੀ ਹੈ। -ਪੀਟੀਆਈ