ਏਲੁਰੂ, 7 ਦਸੰਬਰ
ਆਂਧਰਾ ਪ੍ਰਦੇਸ਼ ਦੇ ਇਸ ਇਲਾਕੇ ਵਿਚ ਇਕ ਰਹੱਸਮਈ ਬੀਮਾਰੀ ਦੀ ਜਕੜ ਵਿਚ ਆਉਣ ਕਾਰਨ 347 ਲੋਕ ਬੀਮਾਰ ਹੋ ਗਏ ਹਨ। ਹਾਲਾਂਕਿ 200 ਨੂੰ ਇਲਾਜ ਤੋਂ ਬਾਅਦ ਛੁੱਟੀ ਵੀ ਦੇ ਦਿੱਤੀ ਗਈ ਹੈ। ਏਮਸ, ਮੰਗਲਾਗਿਰੀ ਦੇ ਮਾਹਿਰਾਂ ਨੇ ਇੱਥੇ ਸਥਿਤ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਹੈ। ਉਨ੍ਹਾਂ ਪੀੜਤਾਂ ਨਾਲ ਮੁਲਾਕਾਤ ਕਰ ਕੇ ਬੀਮਾਰੀ ਦੇ ਲੱਛਣਾਂ ਬਾਰੇ ਜਾਣਕਾਰੀ ਲਈ ਹੈ। ਪੀੜਤਾਂ ਵਿਚ ਜ਼ਿਆਦਾਤਾਰ 20-30 ਸਾਲ ਉਮਰ ਵਰਗ ਦੇ ਹਨ। 45 ਬੱਚੇ ਵੀ ਬੀਮਾਰ ਪਏ ਹਨ। ਇਸ ਅਣਪਛਾਤੀ ਬੀਮਾਰੀ ਕਾਰਨ ਲੋਕ ਅਚਾਨਕ ਬੇਹੋਸ਼ ਹੋ ਰਹੇ ਹਨ। ਅਥਾਰਿਟੀ ਵੱਲੋਂ ਪੀੜਤਾਂ ਦੇ ਖ਼ੂਨ ਦੇ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੀਟੀ ਸਕੈਨ ਵੀ ਕੀਤੇ ਗਏ ਹਨ। ਕਈ ਹੋਰ ਟੈਸਟ ਕਰ ਕੇ ਬੀਮਾਰੀ ਦੀ ਜੜ੍ਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। -ਪੀਟੀਆਈ