ਦਲੇਰ ਸਿੰਘ ਚੀਮਾ
ਭੁਲੱਥ, 17 ਸਤੰਬਰ
ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਸੀਕਰੀ ਵਿਚ 10 ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਵੰਡਣ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਭੁਲੱਥ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਪਿੰਡ ਅਕਬਰਪੁਰ, ਈਨੋਵਾਲ, ਨੌਰੰਗਪੁਰ, ਸਰੂਪਵਾਲ, ਦੌਲੋਵਾਲ, ਫਤਿਹਗੜ੍ਹ, ਮਿਆਣੀ ਭੱਗੂਪੁਰੀਆ, ਮੰਡਕੁਲਾ ਅਤੇ ਸੀਕਰੀ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਲਈ ਚੈੱਕ ਦਿੱਤੇ। ਸ੍ਰੀ ਖਹਿਰਾ ਨੇ ਦੱਸਿਆ ਕਿ ਮਾਰਕੀਟ ਕਮੇਟੀ ਭੁਲੱਥ ਤੇ ਢਿੱਲਵਾਂ ਅਧੀਨ 10 ਕਰੋੜ ਦੀ ਲਾਗਤ ਨਾਲ 37.53 ਕਿਲੋਮੀਟਰ ਕੱਚੇ ਰਸਤਿਆਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਚ ਕੁਝ ਪਿੰਡਾਂ ਦੇ ਲਿੰਕ ਰਸਤੇ, ਡੇਰਿਆਂ ਨੂੰ ਜਾਂਦੇ ਰਸਤੇ ਅਤੇ ਧਾਰਮਿਕ ਸਥਾਨਾਂ ਦੀਆਂ ਸੜਕਾਂ ਸ਼ਾਮਲ ਹਨ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਭੁਲੱਥ ਰਛਪਾਲ ਸਿੰਘ ਬੱਚਾਜੀਵੀ, ਸਰਪੰਚ ਸਤਵੰਤਪ੍ਰੀਤ ਸਿੰਘ, ਸੁਖਦੇਵ ਰਾਜ ਜੰਗੀ, ਅਵਤਾਰ ਸਿੰਘ ਵਾਲੀਆ, ਸਟੀਫਨ ਕਾਲਾ, ਪ੍ਰੀਤਮ ਸਿੰਘ ਚੀਮਾ ਅਤੇ ਹੋਰ ਪਿੰਡਾਂ ਦੇ ਪੰਚ ਸਰਪੰਚ ਹਾਜ਼ਰ ਸਨ।
ਲੋਕਾਂ ਵੱਲੋਂ ਵਿਕਾਸ ਕਾਰਜਾਂ ਦਾ ਸਵਾਗਤ
ਭੁਲੱਥ (ਪੱਤਰ ਪ੍ਰੇਰਕ): ਆਜ਼ਾਦੀ ਤੋਂ ਬਾਅਦ ਭੁਲੱਥ ਹਲਕੇ ਦੇ ਅਣਗੌਲੇ ਕੱਚੇ ਰਸਤਿਆਂ ਤੇ ਹੋਰ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਟੈਂਡਰ ਲਗਾਏ ਜਾਣ ’ਤੇ ਹਲਕੇ ਦੇ ਆਮ ਲੋਕਾਂ ਨੇ ਸੁਆਗਤ ਕੀਤਾ ਗਿਆ ਹੈ। ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਇਨ੍ਹਾਂ ਯਤਨਾਂ ਦਾ ਸਵਾਗਤ ਕਰਦਿਆਂ ਸਰਪੰਚ ਬਾਗੜੀਆਂ ਜਸਵਿੰਦਰ ਸਿੰਘ, ਪ੍ਰਤਾਪ ਸਿੰਘ, ਸਰਪੰਚ ਕੁਲਦੀਪ ਕੌਰ ਤੇ ਨਗਰ ਕੌਂਸਲ ਦੇ ਪ੍ਰਧਾਨ ਵੇਦ ਪ੍ਰਕਾਸ਼ ਖੁਰਾਣਾ ਨੇ ਖੁਸ਼ੀ ਦਾ ਇਜ਼ਹਾਰ ਕੀਤਾ।