ਅਹਿਮਦਾਬਾਦ: ਭਾਰਤ ਤੇ ਇੰਗਲੈਂਡ ਦਰਮਿਆਨ ਦਿਨ ਰਾਤ ਦਾ ਤੀਜਾ ਟੈਸਟ ਮੈਚ ਇਥੇ 24 ਫਰਵਰੀ ਨੂੰ ਖੇਡਿਆ ਜਾਵੇਗਾ। ਇਥੋਂ ਦੇ ਮੋਟੇਰਾ ਮੈਦਾਨ ਦੀ ਪਿੱਚ ਫਿਰਕੀ ਗੇਂਦਬਾਜ਼ਾਂ ਦੇ ਅਨੁਕੂਲ ਹੈ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇਸ ਪਿੱਚ ’ਤੇ ਤੇਜ਼ ਗੇਂਦਬਾਜ਼ ਵੀ ਅਹਿਮ ਭੂਮਿਕਾ ਨਿਭਾਉਣਗੇ। ਭਾਰਤ ਤੇ ਇੰਗਲੈਂਡ ਦੋਵੇਂ 1-1 ਮੈਚ ਜਿੱਤ ਕੇ ਚਾਰ ਮੈਚਾਂ ਦੀ ਲੜੀ ਵਿਚ ਬਰਾਬਰੀ ’ਤੇ ਹਨ। ਭਾਰਤ ਨੂੰ ਲੰਡਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਕੁਆਲੀਫਾਈ ਕਰਨ ਲਈ ਲੜੀ 2-1 ਜਾਂ 3-1 ਨਾਲ ਜਿੱਤਣੀ ਜ਼ਰੂਰੀ ਹੈ। ਦੂਜੇ ਪਾਸੇ ਨਿਊਜ਼ੀਲੈਂਡ ਪਹਿਲਾਂ ਹੀ ਫਾਈਨਲ ’ਚ ਪੁੱਜ ਚੁੱਕਾ ਹੈ।
-ਪੀਟੀਆਈ