ਖੰਨਾ: ਇੱਥੋਂ ਦੇ ਵਾਰਡ ਨੰਬਰ-2 ਵਿਚ ਸੀਨੀਅਰ ਅਕਾਲੀ ਆਗੂ ਧਰਮਪਾਲ ਅੰਗਰਿਸ਼ ਦੀ ਅਗਵਾਈ ਹੇਠਾਂ ਮੀਟਿੰਗ ਕੀਤੀ ਗਈ। ਇਸ ਮੌਕੇ ਅਕਾਲੀ ਦਲ-ਬਸਪਾ ਦੀ ਉਮੀਦਵਾਰ ਜਸਦੀਪ ਕੌਰ ਯਾਦੂ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਪਿਛਲੇ ਪੰਜ ਸਾਲਾਂ ਦੇ ਕਾਰਜਕਾਲ ਤੋਂ ਲੋਕ ਬਹੁਤ ਦੁਖੀ ਹਨ। ਕਾਂਗਰਸ ਸਰਕਾਰ ਵਿਚ ਸਿਰਫ਼ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਰਾਜ ਦਾ ਬੋਲਬਾਲਾ ਹੈ। ਖੰਨਾ ਨੂੰ ਜ਼ਿਲ੍ਹਾ ਬਨਾਉਣ ਦੀ ਗੱਲ ਕਰਨ ਵਾਲੇ ਮੌਜੂਦਾ ਕਾਂਗਰਸੀ ਵਿਧਾਇਕ ਨੇ ਜ਼ਿਲ੍ਹਾ ਤਾਂ ਦੂਰ ਸ਼ਹਿਰ ਨੂੰ ਸ਼ਹਿਰ ਨਹੀਂ ਰਹਿਣ ਦਿੱਤਾ। ਸੂਬੇ ਵਿਚ ਸਿਰਫ਼ ਅਕਾਲੀ ਸਰਕਾਰ ਸਮੇਂ ਹੀ ਵਿਕਾਸ ਹੋਇਆ ਹੈ ਤੇ ਹੁਣ ਵੀ ਅਕਾਲੀ-ਬਸਪਾ ਸਰਕਾਰ ਸਮੇਂ ਹੀ ਹੋਇਆ ਹੈ। ਇਸ ਤੋਂ ਇਲਾਵਾ ਇਥੋਂ ਦੇ ਨੇੜਲੇ ਪਿੰਡ ਬਘੌਰ ਵਿਖੇ ਟਕਸਾਲੀ ਕਾਂਗਰਸੀ ਹਰਮਹਿਤਾਬ ਸਿੰਘ, ਹਰਿੰਦਰ ਸਿੰਘ, ਲਖਬੀਰ ਸਿੰਘ ਲੱਖਾ, ਦਰਸ਼ਨ ਸਿੰਘ ਸੋਨੀ ਆਪਣੇ ਪਰਿਵਾਰਾਂ ਸਮੇਤ ਅਕਾਲੀ ਦਲ ’ਚ ਸ਼ਾਮਲ ਹੋਏ। ਅਕਾਲੀ ਦਲ ਵਰਕਿੰਗ ਕਮੇਟੀ ਮੈਂਬਰ ਯਾਦਵਿੰਦਰ ਸਿੰਘ ਯਾਦੂ ਨੇ ਮੈਂਬਰਾਂ ਨੂੰ ਸਿਰੋਪਾਓ ਭੇਟ ਕੀਤੇ। – ਨਿੱਜੀ ਪੱਤਰ ਪ੍ਰੇਰਕ