ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 14 ਸਤੰਬਰ
ਦਿੱਲੀ ਵਿੱਚ ਸੀਏਏ, ਐੱਨਆਰਸੀ ਤੇ ਐੱਨਪੀਆਰ ਮਾਮਲੇ ’ਤੇ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲੀਸ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਸਮਾਜਿਕ ਕਾਰਕੁਨਾਂ, ਵਿਦਿਆਰਥੀਆਂ ਸਣੇ ਮਹਿਲਾ ਏਕਤਾ ਯਾਤਰਾ ਨੂੰ ਝੂਠੇ ਮਾਮਲੇ ਨਾਮਜ਼ਦ ਕਰਨ ਨੂੰ ਮਹਿਲਾ ਏਕਤਾ ਯਾਤਰਾ ਨੇ ਮੰਦਭਾਗਾ ਤੇ ਲੋਕਤੰਤਰ ਦੇ ਮੂੰਹ ’ਤੇ ਚਪੇੜ ਕਰਾਰ ਦਿੱਤਾ ਹੈ। ਯਾਤਰਾ ਦਾ ਕਹਿਣਾ ਹੈ ਕਿ ਸ਼ੀਸ਼ੇ ਵਾਂਗ ਸਾਫ਼ ਹੈ ਕਿ ਇਹ ਝੂਠੇ ਦੋਸ਼ ਹਨ ਤੇ ਇਹ ਸਭ ਜਮਹੂਰੀਅਤ ਦੇ ਅਧਿਕਾਰਾਂ ਨੂੰ ਦਬਾਉਣ ਲਈ ਭੈਅ ਪੈਦਾ ਕਰਨ ਲਈ ਹੈ ਪਰ ਸਰਕਾਰ ਅਜਿਹੇ ਮਨਸੂਬਿਆਂ ਵਿੱਚ ਫੇਲ੍ਹ ਹੋਵੇਗੀ ਕਿਉਂਕਿ ਉਸ ਦੀਆਂ ਬਚਗਾਨਾ ਹਰਕਤਾਂ ਕਦੇ ਸਫ਼ਲ ਨਹੀਂ ਹੋਣਗੀਆਂ। ਮਹਿਲਾ ਏਕਤਾ ਯਾਤਰਾਂ ਨੇ ਕਿਹਾ ਹੈ ਕਿ ਉਹ ਦੀ ਹੋਂਦ ਹੀ ਦਬ-ਕੁਚਲੇ ਲੋਕਾਂ ਦੇ ਉਥਾਨ ਤੇ ਭਲਾਈ ਲਈ ਸੰਘਰਸ਼ ਕਰਨ ਲਈ ਹੋਇਆ ਹੈ। ਇਸ ਲਈ ਨਾਇਨਸਾਫੀ ਲਈ ਚੁੱਪ ਕਰਕੇ ਬੈਠਣਾ ਉਸ ਦੀ ਫਿਤਰਤ ਨਹੀਂ।
ਮਹਿਲਾ ਏਕਤਾ ਯਾਤਰਾ ਨੇ ਕਿਹਾ ਕਿ ਸਰਕਾਰ ਤੇ ਪੁਲੀਸ ਸ਼ਾਂਤਮਈ ਸੰਘਰਸ਼ਸ਼ੀਲ ਲੋਕਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਤੇ ਬੇਕਸੂਰ ਸੰਘਰਸ਼ੀਆਂ ਖ਼ਿਲਾਫ਼ ਦਰਜ ਮਾਮਲੇ ਤੁਰੰਤ ਵਾਪਸ ਲਏ।