ਜੋਗਿੰਦਰ ਸਿੰਘ ਓਬਰਾਏ
ਖੰਨਾ, 23 ਜੂਨ
ਕੌਮੀ ਹਾਈਵੇਅ ਦੇ ਫਲਾਈ ਓਵਰ ’ਤੇ ਮਾਰਕਫ਼ੈਡ ਘਿਓ ਮਿੱਲ ਸਾਹਮਣੇ ਹੋਏ ਸੜਕ ਹਾਦਸੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਸਵਾਰੀਆਂ ਦੀ ਭਰੀ ਬੱਸ ਲੁਧਿਆਣਾ ਜਾ ਰਹੀ ਸੀ ਅਤੇ ਖੰਨਾ ਵਿੱਚ ਮਾਰਕਫ਼ੈਡ ਨੇੜੇ ਘਿਓ ਮਿੱਲ ਸਾਹਮਣੇ ਸੜਕ ’ਤੇ ਸਰੀਏ ਨਾਲ ਭਰੇ ਟਰੱਕ ਨਾਲ ਜਾ ਟਰਕਾਈ। ਬੱਸ ਤੇਜ਼ ਰਫ਼ਤਾਰ ਹੋਣ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਬੱਸ ਚਾਲਕ ਦੀ ਮੌਕੇ ’ਤੇ ਮੌਤ ਹੋ ਗਈ। ਇਸ ਦੌਰਾਨ ਇਕ ਲਾਸ਼ ਟਰੱਕ ਨੇੜਿਓ ਮਿਲੀ, ਜੋ ਟਰੱਕ ਚਾਲਕ ਦੀ ਦੱਸੀ ਜਾ ਰਹੀ, ਜੋ ਰਾਤ ਸਮੇਂ ਟਰੱਕ ਹੇਠਾਂ ਸੁੱਤਾ ਹੋਇਆ ਸੀ, ਬੱਸ ਜ਼ੋਰ ਨਾਲ ਟਕਰਾਉਣ ਕਾਰਨ ਟਰੱਕ ਦਾ ਟਾਇਰ ਉਸ ’ਤੇ ਚੜ੍ਹ ਗਿਆ। ਇਸ ਹਾਦਸੇ ’ਚ ਲੁਧਿਆਣਾ ਵਾਸੀ ਵਿਸ਼ਵਨਾਥ ਅਤੇ ਕਲਾਵਤੀ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ।