ਨਵੀਂ ਦਿੱਲੀ: ਭਾਜਪਾ ਦੀ ਭਾਈਵਾਲ ਜਨਤਾ ਦਲ (ਯੂ) ਨੇ ਅੱਜ ਜਾਤ ਆਧਾਰਿਤ ਜਨਗਣਨਾ ਦਾ ਮੁੱਦਾ ਲੋਕ ਸਭਾ ’ਚ ਉਠਾਇਆ। ਉਨ੍ਹਾਂ ਆਪਣੀ ਮੰਗ ਦੁਹਰਾਈ ਕਿ ਅਗਲੀ ਜਨਗਣਨਾ ’ਚ ਆਬਾਦੀ ਦੀ ਜਾਤ ਮੁਤਾਬਕ ਗਿਣਤੀ ਹੋਵੇ। ਸਿਫ਼ਰ ਕਾਲ ਦੌਰਾਨ ਇਹ ਮੁੱਦਾ ਉਠਾਉਂਦਿਆਂ ਜਨਤਾ ਦਲ (ਯੂ) ਆਗੂ ਕੌਸ਼ਲੇਂਦਰ ਕੁਮਾਰ ਨੇ ਕਿਹਾ ਕਿ ਅਜਿਹੀ ਜਨਗਣਨਾ ਹੋਣ ਨਾਲ ਰਾਖਵਾਂਕਰਨ ਨੀਤੀ ਬਿਹਤਰ ਢੰਗ ਨਾਲ ਲਾਗੂ ਕਰਨ ’ਚ ਸਹਾਇਤਾ ਮਿਲੇਗੀ। -ਪੀਟੀਆਈ