ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 19 ਜਨਵਰੀ
ਲਕਸ਼ਦੀਪ ਵਿੱਚ ਕਰੋਨਾ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਹ ਕੇਸ ਕੋਚੀ ਤੋਂ ਸਮੁੰਦਰੀ ਜਹਾਜ਼ ਰਾਹੀਂ ਆਏ ਯਾਤਰੀ ਤੋਂ ਹੋਇਆ ਹੈ। ਪ੍ਰਸ਼ਾਸਨ ਨੇ ਉਸ ਦੇ ਸੰਪਰਕ ਵਿਚ ਆਏ 31 ਜਣਿਆਂ ਨੂੰ ਇਕਾਂਤਵਾਸ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰ ਨੇ ਆਪਣੀ ਟੀਮ ਲਕਸ਼ਦੀਪ ਭੇਜ ਦਿੱਤੀ ਹੈ।-ਪੀਟੀਆਈ