ਬਾਲਾਸੋਰ, 17 ਨਵੰਬਰ
ਭਾਰਤ ਨੇ ਅੱਜ ਜ਼ਮੀਨ ਤੋਂ ਹਵਾ ਵਿਚ ਤੇਜ਼ੀ ਨਾਲ ਮਾਰ ਕਰਨ ਵਾਲੀ (ਕਿਊਆਰਐੱਸਏਐਮ) ਮਿਜ਼ਾਈਲ ਦਾ ਸਫ਼ਲਤਾ ਨਾਲ ਪ੍ਰੀਖਣ ਕੀਤਾ ਹੈ। ਰੱਖਿਆ ਸੂਤਰਾਂ ਮੁਤਾਬਕ ਉੜੀਸਾ ਸਥਿਤ ਟੈਸਟ ਰੇਂਜ ਤੋਂ ਇਸ ਦਾ ਚਾਰ ਦਿਨਾਂ ਵਿਚ ਦੂਜੀ ਵਾਰ ਪ੍ਰੀਖਣ ਕੀਤਾ ਗਿਆ ਹੈ। ਮਿਜ਼ਾਈਲ ਨੇ ਹਵਾ ਵਿਚ ਸਟੀਕ ਨਿਸ਼ਾਨਾ ਲਾਇਆ। ਨਿਸ਼ਾਨੇ ਵਜੋਂ ਉੱਚ ਸਮਰੱਥਾ ਵਾਲੇ ਜੈੱਟ ਨੂੰ ਵਰਤਿਆ ਗਿਆ ਜੋ ਕਿ ਕਿਸੇ ਜਹਾਜ਼ ਵਰਗਾ ਸੀ। ਮਿਜ਼ਾਈਲ ਵੱਲੋਂ ਮਾਰ ਕਰਨ ’ਤੇ ਇਹ ਧਰਤੀ ਉਤੇ ਡਿਗ ਗਿਆ। ਰਾਡਾਰ ਨੇ ਨਿਸ਼ਾਨੇ ਦੀ ਲੰਮੀ ਰੇਂਜ ਤੋਂ ਨਿਗਰਾਨੀ ਕੀਤੀ ਤੇ ਮਿਸ਼ਨ ਕੰਪਿਊਟਰ ਨੇ ਮਿਜ਼ਾਈਲ ਨੂੰ ਲਾਂਚ ਕੀਤਾ। ਰਾਡਾਰ ਡੇਟਾ ਲਿੰਕ ਨਾਲ ਨਿਸ਼ਾਨੇ ਨੂੰ ਸਫ਼ਲਤਾ ਨਾਲ ਫੁੰਡਿਆ ਗਿਆ। ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਡੀਆਰਡੀਓ ਦੇ ਚੇਅਰਮੈਨ ਜੀ. ਸਤੀਸ਼ ਰੈੱਡੀ ਨੇ ਮਿਸ਼ਨ ਟੀਮ ਨੂੰ ਵਧਾਈ ਦਿੱਤੀ ਹੈ। -ਪੀਟੀਆਈ