ਨਵੀਂ ਦਿੱਲੀ (ਪੱਤਰ ਪ੍ਰੇਰਕ): ਮਹਿਲਾ ਕਿਸਾਨ ਦਿਵਸ ਮੌਕੇ ਅੱਜ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਤੇ ਟਰਾਲੀ ਟਾਈਮਜ਼ ਦੇ ਮੁੱਖ ਦਫ਼ਤਰ ’ਚ ਪੰਜਾਬ, ਬਿਹਾਰ, ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ ਆਦਿ ਸੂਬਿਆਂ ਦੀਆਂ ਵੱਖ-ਵੱਖ ਜਥੇਬੰਦੀਆਂ ਦੀਆਂ ਮਹਿਲਾ ਆਗੂਆਂ ਵੱਲੋਂ ‘ਸ਼ਹੀਦ ਭਗਤ ਸਿੰਘ ਦੀਆਂ ਹੱਥ ਲਿਖਤਾਂ’, ਜੋ ਚਿੱਠੀਆਂ ਅਤੇ ਹੋਰ ਲੇਖ ਹਨ, ਪੁਸਤਕ ਦਾ ਦੂਸਰਾ ਐਡੀਸ਼ਨ ਲੋਕ ਅਰਪਣ ਕੀਤਾ ਗਿਆ। ਇਹ ਪੁਸਤਕ ਗੁਰਿੰਦਰ ਸਿੰਘ ਨੀਟਾ ਮਾਛੀਕੇ ਦੁਆਰਾ ਸੰਪਾਦਿਤ ਹੈ। ਕਾਮਰੇਡ ਸੁਖਦਰਸ਼ਨ ਨੱਤ ਨੇ ਕਿਹਾ ਕਿ ਇਹ ਪੁਸਤਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀਆਂ ਲਿਖਤਾਂ ਦਾ ਵਡਮੁੱਲਾ ਦਸਤਾਵੇਜ਼ ਹੈ। ਇਸ ਦੌਰਾਨ ਇਹ ਪੁਸਤਕ ਸਾਹਿਬਦੀਪ ਪਬਲੀਕੇਸ਼ਨ ਵੱਲੋਂ ਟਿਕਰੀ ਬਾਰਡਰ ’ਤੇ ਕਿਸਾਨਾਂ ਨੂੰ ਮੁਫ਼ਤ ਵੰਡੀ ਗਈ। ਇਸ ਮੌਕੇ ਜਸਵੀਰ ਕੌਰ ਨੱਤ, ਕਰਨ ਭੀਖੀ, ਭੋਲਾ ਸਿੰਘ ਸਮਾਓਂ, ਗੁਰਨਾਮ ਸਿੰਘ ਭੀਖੀ, ਗੋਰਾ ਨੰਬਰਦਾਰ, ਗੁਰਮੇਜ ਸਿੰਘ ਸਮਾਓਂ, ਬਲਵਿੰਦਰ ਸਿੰਘ ਗੋਸਾ ਆਦਿ ਹਾਜ਼ਰ ਸਨ।