ਖੇਤਰੀ ਪ੍ਰਤੀਨਿਧ
ਲੁਧਿਆਣਾ, 17 ਜਨਵਰੀ
ਪੀਏਯੂ ਦੇ ਬੇਸਿਕ ਸਾਇੰਸ ਕਾਲਜ ਦੇ ਸਾਹਮਣੇ ਅੱਜ ਇੱਕ ਮਰਿਆ ਕਾਂ ਮਿਲਣ ਨਾਲ ਇੱਥੇ ਰਹਿੰਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਪੀਏਯੂ ਰਿਟਾਇਰੀਜ਼ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਤੀਸ਼ ਸੂਦ ਨੇ ਇਹ ਕਾਂ ਬਰਡ ਫਲੂ ਕਾਰਨ ਮਰਿਆ ਹੋ ਸਕਦਾ ਹੈ। ਸ੍ਰੀ ਸੂਦ ਨੇ ਦੱਸਿਆ ਕਿ ਜਦੋਂ ਉਹ ਅੱਜ ਇਸ ਪਾਸਿਓਂ ਲੰਘੇ ਤਾਂ ਉਨ੍ਹਾਂ ਨੇ ਇੱਕ ਦਰਖਤ ਹੇਠ ਮਰਿਆ ਕਾਂ ਦੇਖਿਆ। ਉਨ੍ਹਾਂ ਕਾਂ ਦੇ ਬਰਡ ਫਲੂ ਕਾਰਨ ਮਰਨ ਦਾ ਖਦਸ਼ਾ ਪ੍ਰਗਟਾਉਂਦਿਆਂ ਪੀਏਯੂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਕਾਂ ਦੀ ਮੌਤ ਸਬੰਧੀ ਜਾਂਚ ਕਰਵਾਈ ਜਾਵੇ। ਇਸ ’ਤੇ ਪੀਏਯੂ ਦੇ ਅਸਟੇਟ ਅਫ਼ਸਰ ਡਾ. ਅਸ਼ੋਕ ਕੁਮਾਰ ਨੇ ਦੱਸਿਆ ਕਿ ਕਾਂ ਦੀ ਮੌਤ ਸਬੰਧੀ ਵੈਟਰਨਰੀ ਯੂਨੀਵਰਸਿਟੀ ਵਾਲੇ ਹੀ ਕੁਝ ਦਸ ਸਕਦੇ ਹਨ ਪਰ ਉਹ ਆਪਣੇ ਪੱਧਰ ’ਤੇ ਵੀ ਇਸ ਦੀ ਜਾਂਚ ਕਰਵਾਉਣਗੇ।