ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਜੁਲਾਈ
ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਖ਼ਿਲਾਫ਼ ਈਐਸਆਈ ਐਂਪਲਾਈਜ਼ ਫੈੱਡਰੇਸ਼ਨ ਪੰਜਾਬ ਵੱਲੋਂ ਈਐਸਆਈ ਹਸਪਤਾਲ ਵਿਚ ਪੀਸੀਐਮਐਸ ਐਸੋਸੀਏਸ਼ਨ ਦੀ ਹਮਾਇਤ ਵਿੱਚ ਡਾਕਟਰਾਂ ਅਤੇ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਅੱਜ 17ਵੇਂ ਦਿਨ ਵਿੱਚ ਦਾਖ਼ਲ ਹੋ ਗਈ। ਇਸ ਦੌਰਾਨ ਹਸਪਤਾਲ ਦਾ ਸਾਰਾ ਕੰਮਕਾਜ ਠੱਪ ਰਿਹਾ। ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹਸਪਤਾਲ ਦੇ ਸਟਾਫ ਰੋਸ ਧਰਨਾ ਦਿੱਤਾ। ਉਨ੍ਹਾਂ ਨੇ ਮੋਮਬਤੀਆਂ ਜਗਾ ਕੇ ਸਰਕਾਰ ਖ਼ਿਲਾਫ਼ ਮੁਜ਼ਾਹਰਾ ਕੀਤਾ। ਧਰਨੇ ਵਿੱਚ ਫੈੱਡਰੇਸ਼ਨ ਦੇ ਚੇਅਰਮੈਨ ਡਾ. ਕਸ਼ਮੀਰ ਸਿੰਘ ਨੇ ਸ਼ੁੱਕਰਵਾਰ ਨੂੰ ਮੁਹਾਲੀ ਵਿਚ ਡਾਕਟਰਾਂ ਦੇ ਧਰਨੇ ’ਚ ਸਿਹਤ ਮੰਤਰੀ ਵੱਲੋਂ ਦਿੱਤੇ ਜੁਬਾਨੀ ਭਰੋਸੇ ’ਤੇ ਅਸਹਿਮਤੀ ਪ੍ਰਗਟ ਕਰਦਿਆਂ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ।
ਜਥੇਬੰਦੀ ਦੇ ਪ੍ਰਧਾਨ ਅਸ਼ੋਕ ਸ਼ਰਮਾ ਅਤੇ ਜਨਰਲ ਸਕੱਤਰ ਬਲਦੇਵ ਸਿੰਘ ਨੇ ਸਰਕਾਰ ਦੇ ਇਸ ਵਤੀਰੇ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਜਥੇਬੰਦੀ ਸਰਕਾਰ ਦੇ ਲਾਰਿਆਂ ਵਿੱਚ ਨਹੀਂ ਆਵੇਗੀ ਅਤੇ ਮੰਗਾਂ ਦੇ ਹੱਕ ਵਿੱਚ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਹੜਤਾਲ ਜਾਰੀ ਰੱਖੇਗੀ।
ਇਸ ਮੌਕੇ ਡਾ. ਦਿਲਬਾਗ ਸਿੰਘ, ਡਾ. ਅਲੋਕ ਨਰਾਇਣ, ਡਾ. ਕਿਰਨਜੀਤ ਕੌਰ, ਡਾ. ਜੁਗਲ ਕਿਸ਼ੋਰ, ਡਾ. ਰਜਨੀਤ ਕੌਰ, ਡਾ. ਵੰਦਨਾ ਚਿਤਕਾਰਾ, ਡਾ. ਅਵਲੀਨ, ਡਾ. ਅਰਵਿੰਦਰ ਕੌਰ, ਡਾ. ਸਿਮਰਤ ਗਿੱਲ, ਡਾ. ਗੁਰਵਿੰਦਰ ਕੌਰ, ਅਨੀਤਾ ਸ਼ਰਮਾ, ਸਬਪ੍ਰੀਤ ਕੌਰ, ਰੀਤੂਰਾਜ, ਕੁਮਾਰੀ ਸੁਮਨ, ਕੰਵਲਜੀਤ ਕੌਰ, ਨਵਜੀਤ ਕੌਰ, ਸਤਿਆ ਦੇਵੀ, ਪਤਵਿੰਦਰ ਕੌਰ, ਵਿਕਰਮ ਖੰਨਾ, ਸੁਖਵਿੰਦਰ ਕੌਰ, ਮਨੀਸ਼ ਮਹਿਤਾ, ਮੀਨੂ ਬਾਲਾ, ਰੇਨੂ ਪੁਰੀ, ਵਿਨੋਦ ਲੁਥਰਾ, ਸੁਨੀਲ ਸ਼ਰਮਾ, ਕੁਲਵੰਤ ਸਿੰਘ, ਸਤਵੰਤ ਸਿੰਘ, ਤੇਜਿੰਦਰ ਸਿੰਘ, ਹਰਜਿੰਦਰ ਸਿੰਘ, ਹਰਜਿੰਦਰ ਸਿੰਘ ਗਿੱਲ, ਅਜੇ ਕੁਮਾਰ ਖੱਲੀ, ਇੰਦਰਜੀਤ, ਸੰਗੀਤਾ ਆਦਿ ਸ਼ਾਮਿਲ ਸਨ।