ਲਖਨਊ: ਉੱਤਰ ਪ੍ਰਦੇਸ਼ ਦੇ ਅਤਿਵਾਦ ਵਿਰੋਧੀ ਦਸਤੇ (ਏਟੀਐੱਸ) ਨੇ ਵਿੱਤੀ ਲੈਣ-ਦੇਣ ’ਚ ਹੋਈ ਗੜਬੜੀ ਦੇ ਮਾਮਲੇ ’ਚ ਅੱਜ ਯੂਪੀ ’ਚ ਤਿੰਨ ਅਤੇ ਦਿੱਲੀ ’ਚ ਪੰਜ ਥਾਵਾਂ ’ਤੇ ਛਾਪੇ ਮਾਰੇ। ਏਟੀਐੱਸ ਦੇ ਆਈਜੀ ਜੀ ਕੇ ਗੋਸਵਾਮੀ ਨੇ ਦੱਸਿਆ ਕਿ ਏਟੀਐੱਮ ਕਾਰਡ ਦੀ ਵਰਤੋਂ ਕੀਤੇ ਬਿਨਾਂ ਇਹ ਪੈਸੇ ਕਢਵਾਏ ਗਏ। ਉਨ੍ਹਾਂ ਕਿਹਾ ਕਿ ਮੋਬਾਈਲ ਫੋਨਾਂ ਦੀ ਵਰਤੋਂ ਕਰਦਿਆਂ ਇਹ ਨਵੇਂ ਤਰ੍ਹਾਂ ਦੀ ਧੋਖਾਧੜੀ ਕੀਤੀ ਗਈ। ਇਹ ਫੋਨ ਨੰਬਰ ਫਰਜ਼ੀ ਸ਼ਨਾਖ਼ਤੀ ਕਾਰਡਾਂ ਨਾਲ ਚਲਾਏ ਜਾ ਰਹੇ ਸਨ। -ਆਈਏਐਨਐਸ