ਮੁੰਬਈ: ਅਦਾਕਾਰ ਇਮਰਾਨ ਹਾਸ਼ਮੀ ਨੇ ਦੇਸ਼ ’ਚ ਜਾਰੀ ਕਰੋਨਾ ਮਹਾਮਾਰੀ ਦੌਰਾਨ ਸਿਨੇ ਜਗਤ ਵਿਚ ਵਾਪਸੀ ਕੀਤੀ ਹੈ। ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਸ਼ੁੱਕਰਵਾਰ ਨੂੰ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਉਹ ਸਿਨੇਮਾ ਅੰਦਰ ਫ਼ਿਲਮ ਦੇਖਦਾ ਦਿਖਾਈ ਦਿੰਦਾ ਹੈ। ਇਸ ਦੌਰਾਨ ਉਸ ਨੂੰ ਸਿਨੇਮਾ ’ਚ ਮਾਸਕ ਨਾ ਪਹਿਨਣ ਬਾਰੇ ਵੀ ਪੁੱਛਿਆ ਗਿਆ। ਇਮਰਾਨ ਨੇ ਆਖਿਆ ਕਿ ਉਹ ਉਨ੍ਹਾਂ ਜਾਦੂਈ ਹਨੇਰੇ ਕਮਰਿਆਂ ਵਿੱਚ ਵਾਪਸ ਆ ਗਿਆ ਹੈ ਜਿਨ੍ਹਾਂ ਨੂੰ ਥੀਏਟਰ ਕਿਹਾ ਜਾਂਦਾ ਹੈ। ਉਸਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿਚ ਇੱਛਾ ਜ਼ਾਹਿਰ ਕੀਤੀ ਹੈ ਕਿ ਉਹ ਦੁਨੀਆਂ ਨੂੰ ਕਰਫਿਊ ਅਤੇ ਮਾਸਕ ਮੁਕਤ ਦੇਖਣਾ ਚਾਹੁੰਦਾ ਹੈ। ਮੌਜੂਦਾ ਸਮੇਂ ਵਿਚ ਇਮਰਾਨ ਆਪਣੀ ਆਉਣ ਵਾਲੀ ਫਿਲਮ ‘ਇਜ਼ਰਾ’ ਦੀ ਸ਼ੂਟਿੰਗ ਵਿੱਚ ਰੁੱਝਿਆ ਹੋਇਆ ਹੈ। ਇਸ ਫਿਲਮ ਦਾ ਨਿਰਦੇਸ਼ਨ ਜੇ. ਕ੍ਰਿਸ਼ਨਨ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਅਮਿਤਾਭ ਬੱਚਨ ਨਾਲ ਫ਼ਿਲਮ ‘ਚਿਹਰੇ’ ਵਿਚ ਵੀ ਨਜ਼ਰ ਆਵੇਗਾ। ਰੂਮੀ ਜਾਫਰੀ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਵਿਚ ਉਸ ਨਾਲ ਰੀਆ ਚੱਕਰਵਰਤੀ, ਸਿਧਾਰਥ ਕਪੂਰ, ਰਘੂਬੀਰ ਯਾਦਵ ਅਤੇ ਅਨੂ ਕਪੂਰ ਵੀ ਨਜ਼ਰ ਆਉਣਗੇ।
-ਆਈਏਐੱਨਐੱਸ