ਲਹਿਰਾਗਾਗਾ: ਇਥੇ ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਘੱਗਰ ਬਰਾਂਚ ਨਹਿਰ ’ਤੇ ਬਣਿਆ ਪੁੱਲ ਟੁੱਟਣ ਦੇ ਬਾਵਜੂਦ ਕਾਫੀ ਸਮੇਂ ਬਾਅਦ ਵੀ ਸਰਕਾਰ ਵੱਲੋਂ ਨਾ ਬਨਾਉਣ ਕਰਕੇ ਦੋ ਦਰਜਨ ਪਿੰਡਾਂ ਦੇ ਲੋਕਾਂ ਨੂੰ ਲਹਿਰਾਗਾਗਾ ’ਚ ਆਉਣ ਸਮੇਂ ਭਾਰੀ ਪ੍ਰੇਸ਼ਾਨੀ ਆ ਰਹੀ ਹੈ।ਲਹਿਰਾਗਾਗਾ ਪੁੱਲ ਸਬੰਧੀ ਅੱਜ ਸ਼ਾਮੀ ਨੌਜ਼ਵਨਾਂ ਨੇ ਇਕੱਠੇ ਹੋਕੇ ਪ੍ਰਸਾਸ਼ਨ ਖਿਲਾਫ ਨਾਅਰੇਬਾਜੀ ਕਰਦੇ ਹੋਏ ਪੁੱਲ ’ਤੇ ਲਾਈਆਂ ਰੋਕਾਂ ਨੂੰ ਜਬਰੀ ਹਟਾ ਦਿੱਤਾ। ਇਸ ਮਸਲੇ ਨੂੰ ਲੈਕੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲੋਕਾਂ ਨੂੰ ਅਜ਼ਿਹਾ ਕਰਨ ਤੋਂ ਨਾ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰੀ ਚਹਿਲ, ਭੂੁਸ਼ਨ, ਤਰਲੋਚਨ ਸਿੰਘ ਭੋਡੇ ਦਾ ਕਹਿਣਾ ਹੈ ਕਿ ਜੇਈ ਵੱਲੋਂ ਕਥਿਤ ਪੁੱਲ ਪੱਕ ਚੁੱਕਾ ਹੈ ਪਰ ਪੁਲੀਸ ਪ੍ਰਸ਼ਾਸ਼ਨ ਕਿਸੇ ਰਾਜਸੀ ਪਾਰਟੀ ਤੋਂ ਉਦਘਾਟਣ ਕਰਨ ਦੇ ਮਸਲੇ ਨੂੰ ਲੈਕੇ ਜਾਣਬੁਝਕੇ ਦੇਰੀ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਲੋਕਾਂ ਨੂੰ ਪੁਲ ਤੋਂ ਲੰਘਣੋ ਰੋਕਣ ਲਈ ਰੋਕਾਂ ਲਾਈਆਂ ਹੋਈਆਂ ਸਨ ਤੇ ਲੋਕ ਪ੍ਰੇਸ਼ਾਨ ਹੋ ਰਹੇ ਸਨ। ਸ਼ਾਇਦ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਮੰਤਰੀ ਤੋਂ ਪੁਲ ਦਾ ਉਦਘਾਟਨ ਕਰਾਉਣ ਦੀ ਉਡੀਕ ਸਨ। -ਪੱਤਰ ਪ੍ਰੇਰਕ