ਨਵੀਂ ਦਿੱਲੀ, 11 ਜਨਵਰੀ
ਕਾਂਗਰਸ ਦੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ, ਅਕਾਲੀ ਦਲ ਡੈਮੋਕਰੈਟਿਕ ਦੇ ਆਗੂ ਸੁਖਦੇਵ ਸਿੰਘ ਢੀਂਡਸਾ ਤੇ ਛਾਇਆ ਵਰਮਾ ਵਲੋਂ ਅੱਜ ਕੇਂਦਰ ਦੀ ਖੇਤੀਬਾੜੀ ਸਟੈਂਡਿੰਗ ਕਮੇਟੀ ਮੀਟਿੰਗ ਵਿਚੋਂ ਵਾਕਆਊਟ ਕੀਤਾ ਗਿਆ। ਇਨ੍ਹਾਂ ਤਿੰਨੇ ਸੰਸਦ ਮੈਂਬਰਾਂ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ ’ਤੇ ਸੰਘਰਸ਼ ਕਰ ਰਹੇ ਕਿਸਾਨਾਂ ਬਾਰੇ ਮੁੱਦਾ ਚੁੱਕਿਆ ਪਰ ਕਮੇਟੀ ਦੇ ਚੇਅਰਮੈਨ ਨੇ ਇਸ ਮੀਟਿੰਗ ਵਿਚ ਮੁੱਦਾ ਵਿਚਾਰਨ ਦੀ ਇਜਾਜ਼ਤ ਨਹੀਂ ਦਿੱਤੀ ਜਿਸ ਕਾਰਨ ਸੰਸਦ ਮੈਂਬਰ ਮੀਟਿੰਗ ਵਿਚੋਂ ਵਾਕਆਊਟ ਕਰ ਗਏ।-ਪੀਟੀਆਈ