ਟੋਕੀਓ: ਜਾਪਾਨ ਵਿੱਚ ਕਰੋਨਾਵਾਇਰਸ ਦੇ ਕੇਸ ਵਧਣ ਕਰਕੇ ਦੇਸ਼ ਦੇ 80 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਇਸ ਸਾਲ ਓਲੰਪਿਕ ਖੇਡਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਜਾਂ ਕੁਝ ਹੋਰ ਸਮੇਂ ਲਈ ਅਗਾਂਹ ਪਾ ਦੇਣਾ ਚਾਹੀਦਾ ਹੈ। ਕਿਓਡੋ ਨਿਊਜ਼ ਵੱਲੋਂ ਕੀਤੇ ਗਏ ਸਰਵੇਖਣ ਅਨੁਸਾਰ 35.3 ਫੀਸਦੀ ਲੋਕ ਚਾਹੁੰਦੇ ਹਨ ਕਿ ਖੇਡਾਂ ਰੱਦ ਕਰ ਦਿੱਤੀਆਂ ਜਾਣ ਅਤੇ 44.8 ਫੀਸਦੀ ਲੋਕਾਂ ਨੇ ਇਹ ਖੇਡਾਂ ਹੋਰ ਅੱਗੇ ਪਾਉਣ ਲਈ ਸਮਰਥਨ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਵਰ੍ਹੇ ਕਰੋਨਾ ਕਰਕੇ ਮੁਲਤਵੀ ਕੀਤੀਆਂ ਗਈਆਂ ਇਹ ਖੇਡਾਂ ਇਸ ਸਾਲ ਅਗਸਤ ਵਿੱਚ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਸੀ। -ਰਾਇਟਰਜ਼