ਜੰਮੂ, 10 ਜਨਵਰੀ
ਜੰਮੂ-ਕਸ਼ਮੀਰ ਦੇ ਪੁਣਛ ਇਲਾਕੇ ਦੇ ਮੰਧਾਰ ਖੇਤਰ ਵਿੱਚ ਬੀਤੀ ਦੇਰ ਰਾਤ ਪੁਲੀਸ ਨੇ 2.4 ਕਿਲੋ ਧਮਾਕਾਖੇਜ਼ ਸਮੱਗਰੀ (ਆਈਈਡੀ) ਨਾਲ ਲੱਦੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਧਮਾਕਾਖੇਜ਼ ਸਮੱਗਰੀ ਨੂੰ ਨਸ਼ਟ ਕਰਵਾ ਦਿੱਤਾ। ਪੁਲੀਸ ਵੱਲੋਂ ਸਮੇਂ ਸਿਰ ਕੀਤੀ ਇਸ ਕਾਰਵਾਈ ਨਾਲ ਵੱਡਾ ਹਾਦਸਾ ਵਾਪਰਨ ਤੋਂ ਟੱਲ ਗਿਆ। ਪੁਲੀਸ ਅਨੁਸਾਰ ਇਹ ਮੋਟਰਸਾਈਕਲ ਗੋਹਲਾਦ ਰੀਲਾਂ-ਮੰਧਾਰ ਸੜਕ ’ਤੇ ਖੜ੍ਹਾ ਕੀਤਾ ਹੋਇਆ ਸੀ। ਮੌਕੇ ’ਤੇ ਪਹੁੰਚੀ ਬੰਬ ਡਿਸਪੋਜ਼ਲ ਸੁਕੈਡ ਨੇ ਧਮਾਕਾਖੇਜ਼ ਸਮੱਗਰੀ ਨੂੰ ਨਸ਼ਟ ਕੀਤਾ। ਪੁਲੀਸ ਨੇ ਸ਼ੱਕ ਜਤਾਇਆ ਕਿ ਅਤਿਵਾਦੀਆਂ ਨੇ ਮੋਟਰਸਾਈਕਲ ਵਿੱਚ ਬੰਬ ਫਿਟ ਕੀਤਾ ਤੇ ਖੁਦ ਨੇੜਲੇ ਜੰਗਲ ਵਿੱਚ ਚਲੇ ਗਏ। ਰਾਸ਼ਟਰੀ ਰਾਈਫਲਜ਼ ਦੇ ਜਵਾਨਾਂ ਤੇ ਫੌਜ ਨੇ ਇਲਾਕੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। -ਏਜੰਸੀ