ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 13 ਅਕਤੂਬਰ
ਨਵਾਂ ਗਾਉਂ ’ਚ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ 1.41 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱੱਸਿਆ ਕਿ ਇਸ ਖੇਤਰ ਵਿੱਚ ਕੂੜੇ ਦੇ ਨਿਪਟਾਰੇ ਸਬੰਧੀ ਮੁੱੱਦਾ ਸਾਹਮਣੇ ਆਇਆ ਹੈ ਅਤੇ ਉਮੀਦ ਹੈ ਕਿ ਡੰਪਿੰਗ ਗਰਾਊਂਡ ਲਈ ਖੇਤਰ ਅਲਾਟ ਕਰਨ ਨਾਲ ਕੂੜੇ ਦੇ ਨਿਪਟਾਰੇ ਦੀ ਸਮੱੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ। ਇਲਾਕੇ ਨੂੰ ਪੱਧਰ ਕਰਨ ਤੇ ਕੂੜੇ ਦੇ ਨਿਪਟਾਰੇ ਲਈ ਜੇਸੀਬੀ ਮਸ਼ੀਨ ਅਤੇ ਸੀਵਰੇਜ ਕਲੀਨਰ ਮਸ਼ੀਨਾਂ ਖਰੀਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਲਾਲ ਲਕੀਰ ਵਾਲੇ ਖੇਤਰ ਤੋਂ ਬਾਹਰ ਵਾਲੇ ਖੇਤਰ ਵਿੱੱਚ ਬਿਜਲੀ ਦੇ ਮੀਟਰ ਲਗਾਉਣ ਦੀ ਪ੍ਰਕਿਰਿਆ ਜਲਦ ਹੀ ਸ਼ੁਰੂ ਕੀਤੀ ਜਾਵੇਗੀ। ਨਵਾਂ ਗਾਉਂ ਵਿੱਚ ਸ਼ਹਿਰੀ ਵਾਤਾਵਰਨ ਸੁਧਾਰ ਪ੍ਰਾਜੈਕਟ ਤਹਿਤ 5 ਨਵੇਂ ਟਿਊਬਵੈੱਲ ਮਨਜ਼ੂਰ ਕੀਤੇ ਗਏ ਹਨ। ਇਸ ਮੌਕੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਰਵਿੰਦਰਪਾਲ ਸਿੰਘ ਪਾਲੀ ਤੇ ਕਮਲਦੀਪ ਸੈਣੀ (ਦੋਵੇਂ ਚੇਅਰਮੈਨ), ਸਾਬਕਾ ਕੌੌਂਸਲਰ ਦਲਬੀਰ ਸਿੰੰਘ ਪੱੱਪੀ, ਨੰਬਰਦਾਰ ਅਵਤਾਰ ਸਿੰਘ ਤਾਰੀ, ਮੁਖਤਿਆਰ ਸਿੰਘ ਤੇ ਬੰਨੀ ਕੰਗ ਆਦਿ ਹਾਜ਼ਰ ਸਨ।