ਅੰਮ੍ਰਿਤਸਰ, 5 ਜਨਵਰੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੰਗਲਵਾਰ ਨੂੰ ਦੱਸਿਆ ਗਿਆ ਕਿ ਸੰਸਥਾ ਵੱਲੋਂ ਇਤਿਹਾਸਕ ਗੁਰਦੁਆਰਿਆਂ ’ਚ ਬਿਜਲੀ ਦਾ ਖਰਚਾ ਘਟਾਉਣ ਲਈ ਅਤੇ ‘ਭਾਫ’ ਨਾਲ ਲੰਗਰ ਤਿਆਰ ਕਰਨ ਸੋਲਰ ਪ੍ਰਣਾਲੀ ਸਥਾਪਤ ਕੀਤੀ ਜਾਵੇਗੀ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਕਿ ਇੱਥੇ ਅੰਤਰਿਮ ਕਮੇਟੀ ਦੀ ਮੀਟਿੰਗ ਦੌਰਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਕਿਹਾ ਕਿ ਗੁਰਦੁਆਰਿਆਂ ’ਚ ਸੋਲਰ ਪ੍ਰਣਾਲੀ ਲਗਾਈ ਜਾਵੇਗੀ ਅਤੇ ਇਸ ਨੂੰ ਲਗਾਉਣ ਲਈ ਅਧਿਕਾਰੀਆਂ ਤੇ ਤਕਨੀਕੀ ਮਾਹਿਰਾਂ ਦੇ ਕਮੇਟੀ ਕਾਇਮ ਕੀਤੀ ਜਾਵੇਗੀ। ਬਿਆਨ ’ਚ ਇਹ ਵੀ ਕਿਹਾ ਕਿ ਲੰਗਰ ਲਈ ਖਾਣਾ ਤਿਆਰ ਕਰਨ ‘ਭਾਫ ਪ੍ਰਣਾਲੀ’ ਅਪਣਾਉਣ ਦੀ ਯੋਜਨਾ ਵੀ ਹੈ। ਇਸੇ ਦੌਰਾਨ ਬੀਬੀ ਜਾਗੀਰ ਕੌਰ ਨੇ ਕੇਂਦਰ ਸਰਕਾਰ ਤੋਂ ਕਰਤਾਰਪੁਰ ਲਾਂਘਾ ਦੁਬਾਰਾ ਖੋਲ੍ਹਣ ਦੀ ਮੰਗ ਵੀ ਕੀਤੀ। -ਪੀਟੀਆਈ