ਪੱਤਰ ਪ੍ਰੇਰਕ
ਮਾਨਸਾ, 3 ਜਨਵਰੀ
ਮਾਲਵਾ ਪੱਟੀ ਵਿਚ ਕੱਲ੍ਹ ਤੜਕਸਾਰ ਤੋਂ ਪੈਣ ਲੱਗੇ ਮੀਂਹ ਤੋਂ ਬਾਅਦ ਖੇਤਾਂ ਵਿੱਚ ਰੌਣਕਾਂ ਪਰਤ ਆਈਆਂ ਹੈ। ਇਸ ਮੀਂਹ ਦਾ ਲਾਹਾ ਲੈ ਕੇ ਕਿਸਾਨਾਂ ਨੇ ਅੱਜ ਆਪੋਂ-ਆਪਣੇ ਖੇਤਾਂ ਵਿੱਚ ਯੂਰੀਆ ਖਾਦ ਦਾ ਛਿੱਟਾ ਵੀ ਦਿੱਤਾ ਗਿਆ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜੀਆਂ ਸਹਿਕਾਰੀਆਂ ਸਭਾਵਾਂ ਵਿੱਚ ਖਾਦਾਂ ਦੀ ਘਾਟ ਪਾਈ ਜਾ ਰਹੀ ਹੈ, ਉੱਥੇ ਤੁੰਰਤ ਯੂਰੀਆਂ ਖਾਦ ਨੂੰ ਭੇਜਿਆ ਜਾਵੇ ਤਾਂ ਜੋ ਕਿਸਾਨ ਇਸ ਦਾ ਸਹੀ ਸਮੇਂ ਤੇ ਲਾਹਾ ਲੈ ਸਕਣ। ਖੇਤੀਬਾੜੀ ਵਿਭਾਗ ਦੇ ਵਿਕਾਸ ਅਫਸਰ ਮਨੋਜ ਕੁਮਾਰ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡੇ ਸਥਿਤ ਖੇਤਰੀ ਖੋਡ ਕੇਂਦਰ ਦੇ ਵਿਗਿਆਨੀ ਡਾਂ ਜੀ.ਐਸ ਰੋਮਾਨਾ ਦਾ ਕਹਿਣਾ ਹੈ ਕਿ ਇਸ ਵਾਰ ਅਜੇ ਤੱਕ ਭਰਵੀਂ ਵਰਖਾ ਨਾ ਹੋਣ ਕਾਰਨ ਕਿਸਾਨਾਂ ਸਮੇਤ ਖੇਤੀ ਮਾਹਿਰ ਚਿੰਤਾ ਵਿੱਚ ਸਨ, ਪਰ ਹੁਣ ਕੱਲ੍ਹ ਪਏ ਮੀਂਹ ਨੇ ਫ਼ਸਲਾਂ ਨੂੰ ਨਰੋਏ ਵਾਧੇ ਵਾਲੇ ਪਾਸੇ ਤੋਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੱਲ੍ਹ ਦੇ ਮੀਂਹ ਤੋਂ ਬਾਅਦ ਅੱਜ ਲੱਗੀਆਂ ਧੁੱਪਾਂ ਨੇ ਹੁਣ ਫ਼ਸਲਾਂ ਦੇ ਚੰਗੇ ਝਾੜ ਦੀ ਉਮੀਦ ਬੱਝ ਗਈ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਸਾਰੀਆਂ ਫ਼ਸਲਾਂ ਹੀ ਮੀਂਹ ਮੰਗ ਰਹੀਆਂ ਸਨ। ਉਨ੍ਹਾਂ ਕਿਹਾ ਕਿ ਇਸ ਅੰਬਰੀ ਪਾਣੀ ਨਾਲ ਫ਼ਸਲਾਂ ਦੇ ਪੱਤੇ ਧੋਤੇ ਗਏ ਹਨ ਅਤੇ ਉਸ ਉਪਰਲੀ ਗਰਦ,ਮਿੱਟੀ, ਧੂੜ ਲਹਿ ਗਈ ਹੈ, ਜਿਸ ਕਰਕੇ ਫ਼ਸਲਾਂ ਦਾ ਆਪ ਮੁਹਾਰੇ ਵਾਧਾ ਸ਼ੁਰੂ ਹੋ ਗਿਆ ਹੈ। ਉਧਰ ਇਹ ਵੀ ਵੇਖਿਆ ਗਿਆ ਕਿ ਇਸ ਵਾਰ ਨਰਮਾ ਪੱਟੀ ਵਿਚ ਕਣਕ ਦੀ ਬਿਜਾਈ ਪਹਿਲਾਂ ਦੇ ਮੁਕਾਬਲੇ ਬਹੁਤ ਲੇਟ ਹੋ ਗਈ ਸੀ ਅਤੇ ਲੇਟ ਬੀਜੀ ਕਣਕ ਅਜੇ ਮਰੀਅਲ ਜਿਹੀ ਸਥਿਤੀ ਵਿਚ ਖੜ੍ਹੀ ਸੀ, ਪਰ ਹੁਣ ਮੀਂਹ ਤੋਂ ਬਾਅਦ ਉਸ ਕਣਕ ਦੇ ਵੀ ਬਾਰੇ ਨਿਆਰੇ ਹੋ ਜਾਣ ਦੀ ਸੰਭਾਵਨਾ ਬਣ ਗਈ ਹੈ। ਖੇਤੀਬਾੜੀ ਵਿਭਾਗ ਦੇ ਵਿਕਾਸ ਅਫਸਰ ਮਨੋਜ ਕੁਮਾਰ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡੇ ਸਥਿਤ ਖੇਤਰੀ ਖੋਡ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਨਾ ਦਾ ਕਹਿਣਾ ਹੈ ਕਿ ਇਸ ਵਾਰ ਅਜੇ ਤੱਕ ਭਰਵੀਂ ਵਰਖਾ ਨਾ ਹੋਣ ਕਾਰਨ ਕਿਸਾਨਾਂ ਸਮੇਤ ਖੇਤੀ ਮਾਹਿਰ ਚਿੰਤਾ ਵਿਚ ਸਨ, ਪਰ ਹੁਣ ਕੱਲ੍ਹ ਪਏ ਮੀਂਹ ਨੇ ਫ਼ਸਲਾਂ ਨੂੰ ਨਰੋਏ ਵਾਧੇ ਵਾਲੇ ਪਾਸੇ ਤੋਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਕੱਲ੍ਹ ਦੇ ਮੀਂਹ ਤੋਂ ਬਾਅਦ ਅੱਜ ਲੱਗੀਆਂ ਧੁੱਪਾਂ ਨੇ ਹੁਣ ਫ਼ਸਲਾਂ ਦੇ ਚੰਗੇ ਝਾੜ ਦੀ ਉਮੀਦ ਬੱਝ ਗਈ ਹੈ।ਉਨ੍ਹਾਂ ਕਿਹਾ ਕਿ ਇਸ ਵੇਲੇ ਸਾਰੀਆਂ ਫ਼ਸਲਾਂ ਹੀ ਮੀਂਹ ਮੰਗ ਰਹੀਆਂ ਸਨ। ਉਨ੍ਹਾਂ ਕਿਹਾ ਕਿ ਇਸ ਅੰਬਰੀ ਪਾਣੀ ਨਾਲ ਫ਼ਸਲਾਂ ਦੇ ਪੱਤੇ ਧੋਤੇ ਗਏ ਹਨ।