ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 3 ਜਨਵਰੀ
ਕਰੋਨਾ ਮਹਾਮਾਰੀ ਕਾਰਨ ਪਿਛਲੇ ਲੰਮੇ ਲਟਕ ਰਹੀਆਂ ਆਮ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਬਿੇੜੇ ਲਈ ਡੀਐੱੱਸਪੀ ਦਲਬੀਰ ਸਿੰਘ ਸਮੇਤ ਥਾਣਾ ਮੁਖੀ ਜਸਵੀਰ ਸਿੰਘ ਬੁੱਟਰ ਵੱਲੋਂ ਥਾਣਾ ਸੁਧਾਰ ਵਿਚ ‘ਜਨਤਾ ਦਰਬਾਰ’ ਲਗਾਇਆ ਗਿਆ। ਇਲਾਕੇ ਦੇ ਪੰਚਾਂ, ਸਰਪੰਚਾਂ ਸਮੇਤ ਸ਼ਿਕਾਇਤੀ ਧਿਰਾਂ ਦੀ ਮੌਜੂਦਗੀ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਬਿੇੜਾ ਕਰਨ ਸਮੇਤ ਲੋਕਾਂ ਦੇ ਆਪਸੀ ਰਾਜ਼ੀਨਾਮੇ ਵੀ ਕਰਵਾਏ ਗਏ। ਡੀਐੱਸਪੀ (ਟਰੈਫ਼ਿਕ) ਦਲਬੀਰ ਸਿੰਘ ਨੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਅਦਾਲਤੀ ਕੰਮ-ਕਾਜ ਠੱਪ ਹੋਣ ਕਾਰਨ ਲੋਕਾਂ ਦੀਆਂ ਸ਼ਿਕਾਇਤਾਂ ਦੇ ਢੇਰ ਲੱਗ ਗਏ ਸਨ। ਇਸ ਮੌਕੇ ਹਰਮਿੰਦਰ ਸਿੰਘ ਗਿੱਲ ਸੁਧਾਰ, ਸੁਖਵਿੰਦਰ ਸਿੰਘ ਕਲੇਰ ਨਵੀਂ ਅਬਾਦੀ ਅਕਾਲਗੜ੍ਹ, ਜਤਿੰਦਰਜੀਤ ਸਿੰਘ ਅਕਾਲਗੜ੍ਹ, ਰਵਿੰਦਰ ਸਿੰਘ ਅੱਬੂਵਾਲ, ਲਖਵੀਰ ਸਿੰਘ ਐੱਤੀਆਣਾ (ਸਾਰੇ ਸਰਪੰਚ) ਹਾਜ਼ਰ ਸਨ।