ਇਸਲਾਮਾਬਾਦ, 13 ਅਕਤੂਬਰ
ਪਾਕਿਸਤਾਨੀ ਸਿੱਖਿਆ ਕਾਰਕੁਨ ਤੇ ਨੋਬੇਲ ਪੁਰਸਕਾਰ ਜੇਤੂ ਮਲਾਲਾ ਯੂਸਫ਼ਜ਼ਈ ਨੇ ਯੂਕੇ ਦੇ ਸ਼ਹਿਜ਼ਾਦੇ ਹੈਰੀ ਤੇ ਉਸ ਦੀ ਪਤਨੀ ਮੇਘਨ ਮਰਕਲ ਨਾਲ ਇਕ ਵਿਚਾਰ ਚਰਚਾ ਵਿੱਚ ਸ਼ਾਮਲ ਹੁੰਦਿਆਂ ਔਰਤਾਂ ਤੇ ਉਨ੍ਹਾਂ ਦੇ ਹੱਕਾਂ ਲਈ ਆਵਾਜ਼ ਚੁੱਕੀ। ਮਰਕਲ ਨੇ ਇਸ ਵਰਚੁਅਲ ਵਿਚਾਰ-ਚਰਚਾ ਵਿੱਚ ਸ਼ਾਮਲ ਹੋਣ ਲਈ ਯੂਸਫ਼ਜ਼ਈ ਦਾ ਧੰਨਵਾਦ ਕਰਦਿਆਂ ਕਿਹਾ, ‘ਜਦੋਂ ਨੌਜਵਾਨ ਕੁੜੀਆਂ ਦੀ ਸਿੱਖਿਆ ਤੱਕ ਰਸਾਈ ਸੰਭਵ ਹੁੰਦੀ ਹੈ, ਹਰ ਕੋਈ ਜਿੱਤਦੈ ਤੇ ਹਰ ਕਿਸੇ ਨੂੰ ਸਫ਼ਲਤਾ ਮਿਲਦੀ ਹੈ। -ਆਈਏਐੱਨਐੱਸ