ਪੱਤਰ ਪ੍ਰੇਰਕ
ਨਵੀਂ ਦਿੱਲੀ, 2 ਜਨਵਰੀ
ਦਿੱਲੀ ਟਰੈਫਿਕ ਪੁਲੀਸ ਕਿਸਾਨ ਯੂਨੀਅਨਾਂ ਦੀਆਂ ਝੰਡੀਆਂ ਲੱਗੀਆਂ ਕਾਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਨ੍ਹਾਂ ਕਾਰਾਂ ਉਪਰੋਂ ਝੰਡੇ ਉਤਰਵਾ ਰਹੀ ਹੈ। ਅੱਜ ਉੱਤਰਾਖੰਡ ਦੀ ਇਕ ਕਾਰ ਨੂੰ ਤਿਲਕ ਮਾਰਗ ਦੀ ਲਾਲ ਬੱਤੀ ਕੋਲ ਖੜ੍ਹੇ ਦਿੱਲੀ ਟਰੈਫਿਕ ਪੁਲੀਸ ਦੇ ਜਵਾਨਾਂ ਨੇ ਰੋਕ ਲਿਆ ਤੇ ਉਸ ਦੇ ਬੋਨਟ ’ਤੇ ਬੰਨ੍ਹਿਆ ਕਿਸਾਨ ਯੂਨੀਅਨ ਦਾ ਝੰਡਾ ਉਤਰਵਾ ਦਿੱਤਾ। ਇਹ ਮਾਮਲਾ ਸੰਯੁਕਤ ਕਿਸਾਨ ਮੋਰਚੇ ਦੀ ਪ੍ਰੈੱਸ ਕਾਨਫਰੰਸ ਦੌਰਾਨ ਯੋਗੇਂਦਰ ਯਾਦਵ ਕੋਲ ਪਹੁੰਚਿਆ ਤਾਂ ਉਨ੍ਹਾਂ ਇਸ ਦੀ ਨਿੰਦਾ ਕੀਤੀ ਤੇ ਕਿਹਾ ਕਿ ਹੋਰ ਰਾਜਾਂ ਵਿੱਚ ਵੀ ਪੁਲੀਸ ਕਿਸਾਨਾਂ ’ਤੇ ਜ਼ੁਲਮ ਕਰ ਰਹੀ ਹੈ।