ਮੁੰਬਈ: ਫਿਲਮ ਅਦਾਕਾਰ ਟਾਈਗਰ ਸ਼ਰਾਫ ਨੇ ਕਿਹਾ ਕਿ ਉਸ ਨੇ ਅੱਜ ਆਪਣੀ ਫ਼ਿਲਮ ‘ਗਣਪਤ’ ਦੀ ਸ਼ੂਟਿੰਗ ਯੂਕੇ ਵਿੱਚ ਸ਼ੁਰੂ ਕਰ ਦਿੱਤੀ ਹੈ। ਫ਼ਿਲਮ ‘ਕੁਈਨ’ ਦਾ ਨਿਰਦੇਸ਼ਕ ਵਿਕਾਸ ਬਹਿਲ ਇਸ ਐਕਸ਼ਨ ਫ਼ਿਲਮ ਦਾ ਨਿਰਦੇਸ਼ਨ ਕਰ ਰਿਹਾ ਹੈ। ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਪੋਸਟ ਵਿੱਚ 31 ਸਾਲਾ ਟਾਈਗਰ ਨੇ ਕਿਹਾ ਕਿ ਟੀਮ ਨੇ ਫਿਲਮ ਦੇ ਪਹਿਲੇ ਸ਼ਡਿਊਲ ਦੀ ਸ਼ੂਟਿੰਗ ਅੱਜ ਇੰਗਲੈਂਡ ਵਿੱਚ ਸ਼ੁਰੂ ਕਰ ਦਿੱਤੀ ਹੈ। ਉਸ ਨੇ ਇੱਕ ਵੀਡੀਓ ਕਲਿਪ ਦੇ ਨਾਲ ਲਿਖਿਆ ਹੈ, ‘ਪ੍ਰਮਾਤਮਾ ਅਤੇ ਦਰਸ਼ਕਾਂ ਦੇ ਆਸ਼ੀਰਵਾਦ ਨਾਲ ਅਸੀਂ ਯੂਕੇ ਵਿੱਚ ‘ਗਣਪਤ’ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਾਂ।’ ਇਸ ਫਿਲਮ ’ਚ ਟਾਈਗਰ ਨਾਲ ਕ੍ਰਿਤੀ ਸੈਨਨ ਮੁੱਖ ਭੂਮਿਕਾ ਨਿਭਾਅ ਰਹੀ ਹੈ। -ਪੀਟੀਆਈ