ਸ੍ਰੀਨਗਰ, 1 ਜਨਵਰੀ
ਸੁਰੱਖਿਆ ਬਲਾਂ ਵੱਲੋਂ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਦੇ ਇੱਕ ਸਹਿਯੋਗੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚੋਂ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਧਮਾਕਖੇਜ਼ ਪਦਾਰਥਾਂ ਸਣੇ ਕੁਝ ਹੋਰ ਸਾਮਾਨ ਬਰਾਮਦ ਕੀਤਾ ਗਿਆ ਹੈ। ਇਹ ਜਾਣਕਾਰੀ ਅੱਜ ਪੁਲੀਸ ਵੱਲੋਂ ਦਿੱਤੀ ਗਈ। ਪੁਲੀਸ ਦੇ ਇੱਕ ਤਰਜਮਾਨ ਮੁਤਾਬਕ ਸੁਰੱਖਿਆ ਬਲਾਂ ਨੇ ਅਤਿਵਾਦੀ ਜਥੇਬੰਦੀ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਦੀ ਪਛਾਣ ਅਫੀਕ ਅਹਿਮਦ ਤੇਲੀ, ਵਾਸੀ ਚੇਰਸੋ ਆਵੰਤੀਪੋਰਾ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਪੁਲੀਸ ਰਿਕਾਰਡ ਮੁਤਾਬਕ ਤੇਲੀ ਸਰਗਰਮ ਦਹਿਸ਼ਤਗਰਦਾਂ ਨੂੰ ਪਨਾਹ, ਸਾਮਾਨ ਅਤੇ ਹੋਰ ਮਦਦ ਮੁਹੱਈਆ ਕਰਵਾਉਂਦਾ ਰਿਹਾ। ਇਸ ਤੋਂ ਇਲਾਵਾ ਉਹ ਦਹਿਸ਼ਤਗਰਦਾਂ ਲਈ ਹਥਿਆਰ ਅਤੇ ਗੋਲੀਸਿੱਕਾ ਪਹੁੰਚਾਉਣ ’ਚ ਵੀ ਮਦਦ ਕਰਦਾ ਰਿਹਾ ਹੈ। -ਪੀਟੀਆਈ