ਫਤਿਹਪੁਰ/ਬਦਾਯੂੰ, 31 ਦਸੰਬਰ
ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਦੇ ਪਿੰਡ ਆਸਤਾ ’ਚ ਕੁਝ ਲੋਕਾਂ ਨੇ ਅੰਬ ਦੇ ਰੁੱਖ ਦੇ ਪੱਤੇ ਤੋੜਨ ਦੇ ਦੋਸ਼ ਹੇਠ ਇਕ ਦਲਿਤ ਨੂੰ ਕੁੱਟ ਦਿੱਤਾ। ਇਸ ਤੋਂ ਪ੍ਰੇਸ਼ਾਨ ਹੋ ਕੇ 26 ਵਰ੍ਹਿਆਂ ਦੇ ਧਰਮਪਾਲ ਦਿਵਾਕਰ ਨੇ ਖ਼ੁਦਕੁਸ਼ੀ ਕਰ ਲਈ। ਉਹ ਆਪਣੀਆਂ ਬੱਕਰੀਆਂ ਲਈ ਪੱਤੇ ਤੋੜਨ ਲਈ ਗਿਆ ਸੀ ਪਰ ਕੁਝ ਪਿੰਡ ਵਾਲਿਆਂ ਨੇ ਉਸ ਦਾ ਕੁਟਾਪਾ ਚਾੜ੍ਹ ਦਿੱਤਾ ਸੀ। ਉਧਰ ਬਦਾਯੂੰ ਜ਼ਿਲ੍ਹੇ ਦੇ ਪਿੰਡ ਕਰੀਆਮਾਈ ’ਚ ਇਕ ਨਾਈ ਨੇ ਦਲਿਤ ਨੌਜਵਾਨ ਦੇ ਸਿਰ ਦੇ ਵਾਲ ਕੱਟਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਨਾਈ ਖ਼ਿਲਾਫ਼ ਪੁਲੀਸ ਨੇ ਐੱਸਸੀ/ਐੱਸਟੀ ਐਕਟ ਤਹਿਤ ਕੇਸ ਦਰਜ ਕੀਤਾ ਹੈ। ਇਸ ਬਾਰੇ ਵੀਡੀਓ ਵਾਇਰਲ ਹੋਣ ਮਗਰੋਂ ਇਹ ਕਾਰਵਾਈ ਹੋਈ ਹੈ। ਨਾਈ ਘਟਨਾ ਤੋਂ ਬਾਅਦ ਹੀ ਫ਼ਰਾਰ ਹੈ। ਵੀਡੀਓ ’ਚ ਨਾਈ ਆਖ ਰਿਹਾ ਹੈ ਕਿ ਉਹ ਨੌਜਵਾਨ ਦੇ ਵਾਲ ਕੱਟਣ ਨਾਲੋਂ ਆਪਣੀ ਦੁਕਾਨ ਬੰਦ ਕਰਨਾ ਪਸੰਦ ਕਰੇਗਾ। -ਆਈਏਐਨਐਸ