ਚੰਡੀਗੜ੍ਹ (ਕੁਲਦੀਪ ਸਿੰਘ): ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਰਸਤੇ ਵਿੱਚ ਸਿੰਘੂ ਬਾਰਡਰ ਉੱਤੇ ਚੱਲ ਰਹੇ ਦੇਸ਼ ਵਿਆਪੀ ਕਿਸਾਨ ਮੋਰਚੇ ’ਤੇ ਅੰਬੇਡਕਰ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਵੀ ਆਪਣਾ ਯੋਗਦਾਨ ਪਾਉਂਦਿਆਂ ਪੁਸਤਕ ਲਾਇਬ੍ਰੇਰੀ ਲਗਾਈ ਹੈ। ਐਸੋਸੀਏਸ਼ਨ ਦੇ ਚੇਅਰਮੈਨ ਗੁਰਦੀਪ ਸਿੰਘ ਅਤੇ ਪ੍ਰਧਾਨ ਬਲਿੰਦਰ ਸਿੰਘ ਨੇ ਦੱਸਿਆ ਕਿ ਸਿੰਘੂ ਬਾਰਡਰ ’ਤੇ ਬੈਠੇ ਕਿਸਾਨਾਂ ਨੂੰ ਇਸ ਲਾਇਬ੍ਰੇਰੀ ਤੋਂ ਮੁਫ਼ਤ ਵਿੱਚ ਰਸਾਲੇ ਅਤੇ ਕਿਤਾਬਾਂ ਪੜ੍ਹਨ ਲਈ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਕਿਸਾਨ ਤੇ ਮਜ਼ਦੂਰ ਵਿੱਚੋਂ ਸਮਾਂ ਕੱਢ ਕੇ ਜਾਂ ਤਾਂ ਕਿਤਾਬਾਂ ਪੜ੍ਹਨ ਲਈ ਜਾਰੀ ਕਰਵਾ ਕੇ ਲੈ ਜਾਂਦੇ ਹਨ ਅਤੇ ਜਾਂ ਫਿਰ ਉਥੇ ਬੈਠ ਕੇ ਹੀ ਅਖ਼ਬਾਰਾਂ ਅਤੇ ਕਿਤਾਬਾਂ ਪੜ੍ਹ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕਰ ਰਹੇ ਹਨ।