ਮੁੰਬਈ, 29 ਦਸੰਬਰ
ਟੀਵੀ ਅਦਾਕਾਰਾ ਸ਼ਰੁਤੀ ਸੇਠ ਦਾ ਹੰਗਾਮੀ ਹਾਲਾਤ ਵਿੱਚ ਅਪਰੇਸ਼ਨ ਹੋਇਆ। ਸ਼ਰੁਤੀ ਨੇ ਸਾਰਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦਾ ਸੰਦੇਸ਼ ਦਿੱਤਾ ਹੈ। ਉਸ ਨੇ ਇੰਸਟਾਗਰਾਮ ’ਤੇ ਹਸਪਤਾਲ ਵਿਚੋਂ ਆਪਣੀ ਤਸਵੀਰ ਜਨਤਕ ਕਰਦਿਆਂ ਕਿਹਾ ਕਿ ਸਾਲ 2020 ਨੇ ਉਸ ਤੇ ਉਸ ਦੇ ਪਰਿਵਾਰ ਨੂੰ ਵੱਡਾ ਝਟਕਾ ਦਿੱਤਾ ਹੈ ਤੇ ਉਸ ਦੀਆਂ ਕ੍ਰਿਸਮਸ ਤੇ ਨਵੇਂ ਸਾਲ ’ਤੇ ਬਾਹਰ ਜਾਣ ਦੀਆਂ ਯੋਜਨਾਵਾਂ ਧਰੀਆਂ ਧਰਾਈਆਂ ਰਹਿ ਗਈਆਂ ਹਨ। ਇਸ ਕਰ ਕੇ ਕਿਸੇ ਨੂੰ ਵੀ ਆਪਣੀ ਸਿਹਤ ਪ੍ਰਤੀ ਅਣਗਹਿਲੀ ਨਹੀਂ ਵਰਤਣੀ ਚਾਹੀਦੀ। ਉਹ ਵੀ ਸ਼ੁਕਰਗੁਜ਼ਾਰ ਹੈ ਕਿ ਉਸ ਦੀ ਸਿਹਤ ਸਬੰਧੀ ਵੱਡਾ ਸੰਕਟ ਟਲ ਗਿਆ ਪਰ ਇਹ ਉਸ ਲਈ ਸਬਕ ਹੈ।
ਉਸ ਨੇ ਹਸਪਤਾਲ ਵਿਚ ਰਹਿ ਕੇ ਕਾਫੀ ਕੁਝ ਸਿੱਖਿਆ ਹੈ। ਉਸ ਨੇ ਆਪਣੇ ਪ੍ਰਸੰਸਕਾਂ ਨੂੰ ਨਵੇਂ ਸਾਲ ਦੀ ਵਧਾਈ ਵੀ ਦਿੱਤੀ। ਦੱਸਣਯੋਗ ਹੈ ਕਿ ਸ਼ਰੁਤੀ ਕਈ ਕਾਮੇਡੀ ਲੜੀਵਾਰਾਂ ਵਿਚ ਅਦਾਕਾਰੀ ਕਰ ਚੁੱਕੀ ਹੈ। -ਆਈਏਐੱਨਐੱਸ