ਨਵੀਂ ਦਿੱਲੀ, 29 ਦਸੰਬਰ
ਮਾਰਕੀਟ ਰੈਗੂਲੇਟਰ ਸਿਕਊਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਮੰਗਲਵਾਰ ਐੱਨਡੀਟੀਵੀ ਨੂੰ ਵੀਸੀਪੀਐੱਲ ਕਰਜ਼ੇ ਦੇ ਸਮਝੌਤਿਆਂ ਬਾਰੇ ਕੀਮਤ ਪ੍ਰਤੀ ਸੰਵੇਦਨਸ਼ੀਲ ਜਾਣਕਾਰੀ ਦਾ ਖੁਲਾਸਾ ਨਾ ਕਰਨ ’ਤੇ ਪੰਜ ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਹਾਲਾਂਕਿ, ਐੱਨਡੀਟੀਵੀ ਨੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਰੈਗੂਲੇਟਰ ਦੇ ਆਦੇਸ਼ ਦੇ ਵਿਰੁੱਧ ਅਪੀਲ ਕਰੇਗੀ। ਸੇਬੀ ਨੇ ਆਪਣੇ ਆਦੇਸ਼ ਵਿੱਚ ਕਿਹਾ ਹੈ ਕਿ ਕਰਜ਼ਾ ਸਮਝੌਤੇ ਵਿੱਚ ਕੁਝ ਸ਼ਰਤਾਂ ਸ਼ਾਮਲ ਹਨ, ਜਿਸ ਨੇ ਮੀਡੀਆ ਕੰਪਨੀ ਦੇ ਕੰਮਕਾਜ ਉੱਤੇ ਮਹੱਤਵਪੂਰਨ ਪ੍ਰਭਾਵ ਪਾਇਆ। ਰੈਗੂਲੇਟਰ ਨੇ ਕਿਹਾ ਕਿ ਕੁਆਂਟਮ ਸਕਿਊਰਿਟੀਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸ਼ਿਕਾਇਤ ਮਿਲਣ ਮਗਰੋਂ ਇਸ ਦੀ ਜਾਂਚ ਸਾਲ 2017 ਵਿੱਚ ਸ਼ੁਰੂ ਹੋਈ ਸੀ, ਜਿਸ ਵਿੱਚ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਡ (ਵੀਸੀਪੀਐਲ) ਨਾਲ ਕਰਜ਼ਾ ਸਮਝੌਤੇ ਬਾਰੇ ਸ਼ੇਅਰ ਧਾਰਕਾਂ ਨੂੰ ਕਥਿਤ ਤੌਰ ’ਤੇ ਲੋੜੀਂਦੀ ਜਾਣਕਾਰੀ ਦਿੱਤੇ ਸਬੰਧੀ ਕਥਿਤ ਤੌਰ ’ਤੇ ਨਿਯਮਾਂ ਦੀ ਉਲੰਘਣਾ ਪਾਈ ਗਈ ਸੀ। -ਪੀਟੀਆਈ