ਔਰੰਗਾਬਾਦ, 29 ਦਸੰਬਰ
ਮਹਾਰਾਸ਼ਟਰ ਦੇ ਹਿੰਗੋਲੀ ਸ਼ਹਿਰ ’ਚ ਸਟੇਟ ਰਿਜ਼ਰਵ ਪੁਲੀਸ ਫੋਰਸ (ਐੱਸਆਰਪੀਐੱਫ) ਦੇ ਜਵਾਨ ਨੇ ਅੱਜ ਆਪਣੇ ਘਰ ਅੰਦਰ ਕਥਿਤ ਤੌਰ ’ਤੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਜਾਣਕਾਰੀ ਪੁਲੀਸ ਨੇ ਦਿੱਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਸੁਨੀਲ ਭੀਮਾਰਾਓ ਜਾਧਵ, ਜੋ ਕਿ ਕੋਹਲਾਪੁਰ ਦਾ ਰਹਿਣ ਵਾਲਾ ਸੀ, ਦੀ ਲਾਸ਼ ਐੱਸਆਰਪੀਐੱਫ ਦੇ ਕੁਆਰਟਰਾਂ ਅੰਦਰ ਉਸ ਦੇ ਘਰ ’ਚ ਛੱਤ ਵਾਲੇ ਪੱਖੇ ਨਾਲ ਲਟਕਦੀ ਮਿਲੀ। ਅਧਿਕਾਰੀ ਮੁਤਾਬਕ ਸੁਨੀਲ ਨੇ ਤੜਕਸਾਰ ਉਸ ਸਮੇਂ ਖ਼ੁਦਕੁਸ਼ੀ ਕੀਤੀ ਜਦੋਂ ਉਸ ਦਾ ਪਰਿਵਾਰ ਸੁੱਤਾ ਹੋਇਆ ਸੀ। ਉਨ੍ਹਾਂ ਦੱਸਿਆ ਮੁੱਢਲੀ ਜਾਂਚ ਮੁਤਾਬਕ ਲੱਗਦਾ ਹੈ ਕਿ ਸੁਨੀਲ ਨੇ ਵਿੱਤੀ ਸੰਕਟ ਕਾਰਨ ਖ਼ੁਦਕੁਸ਼ੀ ਕਰਨ ਦਾ ਕਦਮ ਚੁੱਕਿਆ। -ਪੀਟੀਆਈ