ਲਹਿਰਾਗਾਗਾ: ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਆਗੂ ਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕਿਸਾਨਾਂ ਨੇ ਮੋਦੀ ਦੇ ਮਨ ਕੀ ਬਾਤ ਨੂੰ ਨਾ ਸੁਣਨ ਦਾ ਪਿੰਡਾਂ ’ਚ ਲਗਾਤਾਰ ਭਾਂਡੇ ਖੜਕਾ ਤੇ ਨਾਅਰੇਬਾਜ਼ੀ ਕਰ ਕੇ ਵਿਰੋਧ ਕਰਦੇ ਹੋਏ ਸੰਘਰਸ਼ ਨੂੰ ਅੱਗੇ ਵਧਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਸਾਨਾਂ ਦੇ ਮਨ ਦੀ ਬਾਤ ਸੁਨਣ ਲਈ ਮਜਬੂਰ ਕਰਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇ ਗੁਰੂ ਗੋਬਿੰਦ ਸਿੰਘ ਅਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਸਬੰਧੀ ਤਾਂ ਗੱਲ ਕੀਤੀ ਪਰ ਗੁਰੂਆਂ ਦੇ ਦਿੱਲੀ ਦੀਆਂ ਸੜਕਾਂ ’ਤੇ ਪੋਹ ਦੀ ਸਰਦ ਰਾਤਾਂ ’ਚ ਸੰਘਰਸ਼ ਕਰਦੇ ਪੈਰੋਕਾਰਾਂ ਬਾਰੇ ਇੱਕ ਸ਼ਬਦ ਨਾ ਬੋਲ ਕੇ ਆਪਣਾ ਕਾਰਪੋਰੇਟਰਾਂ ਪ੍ਰਤੀ ਪਿਆਰ ਅਤੇ ਕਿਸਾਨਾਂ ਪ੍ਰਤੀ ਹੱਠ ਦਾ ਇਜ਼ਹਾਰ ਕੀਤਾ। ਢੀਂਡਸਾ ਨੇ ਕਿਹਾ ਕਿ ਭਾਜਪਾ ਤੋਂ ਇਲਾਵਾ ਬਾਦਲ ਦਲ ਤੇ ਕਾਂਗਰਸ ਨੇ ਹਮੇਸ਼ਾ ਕਾਰਪੋਰੇਟ ਘਰਾਣਿਆਂ ਨੂੰ ਹੱਲਾਸ਼ੇਰੀ ਦਿੱਤੀ ਅਤੇ ਕਿਸਾਨਾਂ ਕਿਰਤੀਆਂ ਦੀਆਂ ਮੁਸ਼ਕਲਾਂ ਨੂੰ ਨਜ਼ਰਅੰਦਾਜ਼ ਕੀਤਾ ਹੈ।
-ਪੱਤਰ ਪ੍ਰੇਰਕ