ਪੱਤਰ ਪ੍ਰੇਰਕ
ਜੀਂਦ, 25 ਦਸੰਬਰ
ਇੱਥੋਂ ਦੇ ਸਿਹਤ ਵਿਭਾਗ ਨੇ ਸਫੀਦੋਂ ਸਥਿਤ ਗਿਆਨੀ ਮੈਮੋਰੀਅਲ ਹਸਪਤਾਲ ਦੇ ਅਲਟਰਾਸਾਊਂਡ ਸੈਂਟਰ ਨੂੰ ਸੀਲ ਕਰ ਦਿੱਤਾ ਹੈ। ਇਸ ਹਸਪਤਾਲ ਦੀ ਰੇਡੀਓਲੋਜਿਸਟ ਦਾ ਲਾਇਸੈਂਸ ਵੀ ਦੋ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਪੀਐਨੱਡੀਟੀ ਦੇ ਇੰਚਾਰਜ ਡਾ. ਪਾਲੇ ਰਾਮ ਕਟਾਰੀਆ ਨੇ ਅਪਣੀ ਟੀਮ ਨਾਲ ਪਿਛਲੇ ਦਿਨੀਂ ਉਪਰੋਕਤ ਹਸਪਤਾਲ ਦੇ ਅਲਟਰਾਸਾਊਂਡ ਸੈਂਟਰ ਦਾ ਦੌਰਾ ਕੀਤਾ ਸੀ। ਇਸ ਦੌਰਾਨ ਗਰਭਵਤੀ ਮਹਿਲਾ ਦੇ ਅਲਟਰਾਸਾਊਂਡ ਸਬੰਧੀ ਕਾਗਜ਼ਾਤ ਮਿਲੇ ਸਨ, ਪਰ ਉਸ ਦਾ ਫਾਰਮ ਐਫ ਨਹੀਂ ਭਰਿਆ ਗਿਆ ਸੀ ਜੋ ਜ਼ਰੂਰੀ ਹੁੰਦਾ ਹੈ।