ਨਵੀਂ ਦਿੱਲੀ: ਮਾਰਕੀਟ ਰੈਗੂਲੇਟਰ ਸੇਬੀ ਵਲੋਂ ਅੱਜ ਐੱਨਡੀਟੀਵੀ ਦੇ ਪ੍ਰੋਮੋਟਰਾਂ, ਪਰਨੌਏ ਰੌਏ ਤੇ ਰਾਧਿਕਾ ਰੌਏ, ਅਤੇ ਆਰਆਰਪੀਆਰ ਹੋਲਡਿੰਗ ਨੂੰ ਕਰਜ਼ਿਆਂ ਸਬੰਧੀ ਸਮਝੌਤਿਆਂ ਬਾਰੇ ਹਿੱਸੇਦਾਰਾਂ ਤੋਂ ਜਾਣਕਾਰੀ ਛੁਪਾ ਕੇ ਵੱਖ-ਵੱਖ ਸਕਿਉਰਿਟੀਜ਼ ਨੇਮਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ 27 ਕਰੋੜ ਰੁਪਏ ਜੁਰਮਾਨਾ ਲਾਇਆ ਗਿਆ ਹੈ। ਸੇਬੀ ਅਨੁਸਾਰ ਕਰਜ਼ਿਆਂ ਸਬੰਧੀ ਕਈ ਸਮਝੌਤਿਆਂ ਵਿੱਚ ਅਜਿਹੇ ਕਲਾਜ਼ ਹਨ, ਜੋ ਐੱਨਡੀਟੀਵੀ ਦੇ ਹਿੱਸੇਦਾਰਾਂ ’ਤੇ ਮਾੜਾ ਅਸਰ ਪਾ ਰਹੇ ਹਨ। ਸੇਬੀ ਅਨੁਸਾਰ ਇਹ ਜਾਂਚ ਸਾਲ 2017 ਵਿੱਚ ਐੱਨਡੀਟੀਵੀ ਦੇ ਇੱਕ ਹਿੱਸੇਦਾਰ ਕੁਆਂਟਮ ਸਕਿਉਰਿਟੀਜ਼ ਪ੍ਰਾਈਵੇਟ ਲਿਮਿਟਡ ਤੋਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਕੀਤੀ ਗਈ।
-ਪੀਟੀਆਈ