ਨਵੀਂ ਦਿੱਲੀ: ਈਡੀ ਨੇ ਅੱਜ ਇੱਕ ਬੈਂਕ ’ਚ ਕਥਿਤ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਦੇ ਸਬੰਧ ’ਚ ਪੀਡੀਪੀ ਪ੍ਰਧਾਨ ਮਹਬਿੂਬਾ ਮੁਫਤੀ ਦੀ ਨਜ਼ਦੀਕੀ ਅੰਜੁਮ ਫਾਜ਼ਿਲੀ ਦੇ ਘਰ ਛਾਪਾ ਮਾਰ ਕੇ 28 ਲੱਖ ਰੁਪਏ ਬਰਾਮਦ ਕੀਤੇ। ਈਡੀ ਵੱਲੋਂ ਇਹ ਛਾਪੇ ਸਾਬਕਾ ਵਿਧਾਇਕਾ ਦੇ ਸ੍ਰੀਨਗਰ ਤੇ ਦਿੱਲੀ ਸਥਿਤ ਰਿਹਾਇਸ਼ਾਂ ’ਤੇ ਮਾਰੇ ਗਏ। ਮੁਫਤੀ ਨੇ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਦੇ ਸਮਰਥਕਾਂ ਨੂੰ ਤੰਗ ਕਰਨਾ ਬੰਦ ਕਰੇ ਤੇ ਉਨ੍ਹਾਂ ਨਾਲ ਸਿੱਧੀ ਟੱਕਰ ਲਵੇ।
-ਪੀਟੀਆਈ