ਨਵੀਂ ਦਿੱਲੀ, 10 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਸ਼ੀ ਵਿਸ਼ਵਨਾਥ ਧਾਮ ਵਿਚ ਕੰਮ ਕਰ ਰਹੇ ਲੋਕਾਂ ਲਈ ਜੂਟ ਨਾਲ ਬਣੇ 100 ਜੋੜੇ ਜੁੱਤੇ ਭੇਜੇ ਹਨ। ਉਨ੍ਹਾਂ ਨੂੰ ਇਹ ਪਤਾ ਲੱਗਿਆ ਸੀ ਕਿ ਧਾਮ ਵਿਚ ਜ਼ਿਆਦਾਤਰ ਲੋਕ ਨੰਗੇ ਪੈਰ ਕੰਮ ਕਰਦੇ ਹਨ ਕਿਉਂਕਿ ਮੰਦਿਰ ਕੰਪਲੈਕਸ ਵਿਚ ਚਮੜੇ ਜਾਂ ਰਬੜ ਦੇ ਜੁੱਤੇ ਪਹਿਨਣ ਦੀ ਮਨਾਹੀ ਹੈ। ਸਰਕਾਰ ਦੇ ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਜਿਨ੍ਹਾਂ ਲੋਕਾਂ ਲਈ ਜੁੱਤੇ ਭੇਜੇ ਗਏ ਹਨ ਉਨ੍ਹਾਂ ਵਿੱਚ ਪੁਜਾਰੀ, ਸੇਵਾ ਕਰਨ ਵਾਲੇ ਲੋਕ, ਸੁਰੱਖਿਆ ਕਰਮੀ, ਸਫ਼ਾਈ ਕਰਮਚਾਰੀ ਅਤੇ ਹੋਰ ਲੋਕ ਸ਼ਾਮਲ ਹਨ। -ਪੀਟੀਆਈ