ਨਵੀਂ ਦਿੱਲੀ, 14 ਸਤੰਬਰ
ਮਿਆਂਮਾਰ ਵਿਚਲੇ ਭਾਰਤੀ ਦੂਤਾਵਾਸ ਨੇ ਥਾਈਲੈਂਡ ਵਿੱਚ ਨੌਕਰੀਆਂ ਦਾ ਵਾਅਦਾ ਕਰਨ ਵਾਲੇ ਇੱਕ ਅੰਤਰਰਾਸ਼ਟਰੀ ਗਰੋਹ ਦਾ ਸ਼ਿਕਾਰ ਬਣੇ 60 ਭਾਰਤੀਆਂ ਵਿਚੋਂ 30 ਨੂੰ ਬਚਾਅ ਲਿਆ ਹੈ। ਇਹ ਸਾਰੇ ਮੀਆਵਡੀ ਖੇਤਰ ਵਿੱਚ ਫਸੇ ਹੋਏ ਸਨ। ਥਾਈਲੈਂਡ ਦੀ ਸਰਹੱਦ ਨਾਲ ਲੱਗਦੇ ਦੱਖਣ-ਪੂਰਬੀ ਮਿਆਂਮਾਰ ਦੇ ਕਾਇਨ ਰਾਜ ਵਿਚਲਾ ਮੀਆਵਡੀ ਖੇਤਰ ਪੂਰੀ ਤਰ੍ਹਾਂ ਮਿਆਂਮਾਰ ਸਰਕਾਰ ਦੇ ਕੰਟਰੋਲ ਹੇਠ ਨਹੀਂ ਹੈ ਤੇ ਕੁਝ ਨਸਲੀ ਹਥਿਆਰਬੰਦ ਸਮੂਹਾਂ ਦਾ ਇਸ ਖਿੱਤੇ ਉੱਤੇ ਕਬਜ਼ਾ ਹੈ।
ਲੋਕਾਂ ਨੇ ਦੱਸਿਆ ਕਿ ਭਾਰਤੀ ਨਾਗਰਿਕਾਂ ਨੂੰ ਅੰਤਰਰਾਸ਼ਟਰੀ ਗਰੋਹ ਵੱਲੋਂ ਧੋਖਾ ਦਿੱਤਾ ਗਿਆ ਸੀ, ਜਿਨ੍ਹਾਂ ਨੇ ਉਨ੍ਹਾਂ ਨੂੰ ਥਾਈਲੈਂਡ ਵਿੱਚ ਨੌਕਰੀਆਂ ਦੀ ਪੇਸ਼ਕਸ਼ ਕੀਤੀ ਸੀ, ਪਰ ਗੈਰਕਾਨੂੰਨੀ ਢੰਗ ਨਾਲ ਉਨ੍ਹਾਂ ਨੂੰ ਮਿਆਂਮਾਰ ਲਿਜਾਇਆ ਗਿਆ ਸੀ। -ਏਜੰਸੀ