ਨਵੀਂ ਦਿੱਲੀ: ਭਾਰਤੀ ਰੇਲਵੇ ਨੇ ਅੱਜ ਐਲਾਨ ਕੀਤਾ ਕਿ ਊਹ ਅਗਾਮੀ ਤਿਊਹਾਰਾਂ ਦੇ ਸੀਜ਼ਨ ਕਰਕੇ 20 ਅਕਤੂਬਰ ਤੋਂ 30 ਨਵੰਬਰ ਦਰਮਿਆਨ 392 ਤਿਉਹਾਰੀ ਵਿਸ਼ੇਸ਼ ਰੇਲਗੱਡੀਆਂ ਚਲਾਏਗੀ। ਰੇਲ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ ਕਿ ਕੌਮੀ ਕੈਰੀਅਰ ਨੇ ਇਹ ਫੈਸਲਾ ਅਗਾਮੀ ਤਿਊਹਾਰੀ ਸੀਜ਼ਨ ਕਰਕੇ ਮੁਸਾਫ਼ਰਾਂ ਦੀ ਪੈਣ ਵਾਲੀ ਭੀੜ ਨੂੰ ਵੇਖਦਿਆਂ ਲਿਆ ਹੈ। ਇਹ ਵਿਸ਼ੇਸ਼ ਰੇਲਗੱਡੀਆਂ ਦੁਰਗਾ ਪੂਜਾ, ਦਸਹਿਰਾ, ਦੀਵਾਲੀ ਤੇ ਛੱਟ ਪੂਜਾ ਜਿਹੇ ਤਿਊਹਾਰਾਂ ਕਰਕੇ ਹੋਣ ਵਾਲੀ ਛੁੱਟੀਆਂ ਦੇ ਮੱਦੇਨਜ਼ਰ ਕੋਲਕਾਤਾ, ਪਟਨਾ, ਵਾਰਾਨਸੀ, ਲਖਨਊ ਸਮੇਤ ਹੋਰਨਾਂ ਸਟੇਸ਼ਨਾਂ ਲਈ ਚੱਲਣਗੀਆਂ। -ਪੀਟੀਆਈ