ਪੱਤਰ ਪ੍ਰੇਰਕ
ਸ਼ਾਹਕੋਟ, 6 ਮਾਰਚ
ਇੱਥੋਂ ਦੇ ਮਾਡਲ ਥਾਣੇ ਦੇ ਕੋਲੋਂ ਇੱਕ ਪੱਤਰਕਾਰ ਦਾ ਮੋਟਰਸਾਈਕਲ ਚੋਰੀ ਹੋ ਗਿਆ। ਪੀੜਤ ਪੱਤਰਕਾਰ ਦਲਜੀਤ ਸਿੰਘ ਸਚਦੇਵਾ ਨੇ ਦੱਸਿਆ ਕਿ ਉਹ ਥਾਣਾ ਸ਼ਾਹਕੋਟ ਦੇ ਨਜ਼ਦੀਕ ਕਮਲ ਆਨਲਾਈਨ ਸਰਵਿਸਿਜ਼ ’ਤੇ ਆਪਣੇ ਮਿੱਤਰ ਲਖਵੀਰ ਸਿੰਘ ਝੀਤਾ ਨੂੰ ਮਿਲਣ ਗਿਆ ਸੀ। ਉਹ ਆਪਣੇ ਮੋਟਰਸਾਈਕਲ ਨੂੰ ਦੁਕਾਨ ਦੇ ਬਾਹਰ ਖੜ੍ਹਾ ਕਰ ਕੇ ਆਪਣੇ ਮਿੱਤਰ ਨੂੰ ਮਿਲਣ ਲਈ ਅੰਦਰ ਚਲੇ ਗਿਆ। ਜਦੋਂ ਉਹ ਕੁਝ ਸਮੇਂ ਬਾਅਦ ਦੁਕਾਨ ਤੋਂ ਬਾਹਰ ਆਇਆ ਤਾਂ ਦੁਕਾਨ ਦੇ ਬਾਹਰੋ ਉਸ ਦਾ ਮੋਟਰਸਾਈਕਲ ਗਾਇਬ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼ਾਹਕੋਟ ਪੁਲੀਸ ਨੂੰ ਸ਼ਿਕਾਇਤ ਦੇ ਦਿੱਤੀ ਹੈ।