ਪੱਤਰ ਪ੍ਰੇਰਕ
ਟੋਹਾਣਾ, 12 ਦਸੰਬਰ
ਪਿੰਡ ਗੋਰਖਪੁਰ ਵਿੱਚ 23 ਅਪਰੈਲ 2018 ਨੂੰ ਆਪਣੇ ਸਹੁਰੇ ਪਰਿਵਾਰ ਵਿੱਚ ਪੁੱਜੇ ਰਿਟਾਰਇਡ ਫੌਜੀ ਦੇਵਿੰਦਰ ਸਿੰਘ ਵੱਲੋਂ ਅੰਨ੍ਹੇਵਾਹ ਫਾਇਰਿੰਗ ਕਰਕੇ ਆਪਣੀ ਸੱਸ ਕੇਲੋਂ ਦੇਵੀ ਤੇ ਮਾਸੀ ਸੱਸ ਮਨਪਤੀ ਦੇਵੀ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਥੇ ਦੱਸਣਯੋਗ ਹੈ ਕਿ ਵਾਰਦਾਤ ਵਾਲੇ ਦਿਨ ਰਿਟਾਰਇਡ ਫੌਜੀ ਨੂੰ ਫੜਨ ਲਈ ਪੁਲੀਸ ਨੂੰ 80 ਕਮਾਂਡੋ ਜਵਾਨਾਂ ਦੀ ਤਾਇਨਾਤੀ ਕਰਨੀ ਪਈ ਸੀ। ਮੁਲਜ਼ਮ ਦਾ ਕਹਿਣਾ ਸੀ ਕਿ ਉਸਦੇ ਵਿਆਹ ਤੋਂ ਬਾਅਦ ਲਗਾਤਾਰ ਉਸਦੀ ਪਤਨੀ ਆਪਣੇ ਪੇਕੇ ਪਰਿਵਾਰ ਕੋਲ ਰਹਿੰਦੀ ਸੀ। ਦੇਵਿੰਦਰ ਸਿੰਘ ਦਾ ਦੋਸ਼ ਸੀ ਕਿ ਉਸਦੀ ਪਤਨੀ ਨਾ ਤਾਂ ਉਸਨੂੰ ਤਲਾਕ ਦੇ ਰਹੀ ਸੀ ਤੇ ਨਾ ਹੀ ਉਸਦੇ ਨਾਲ ਰਹਿਣਾ ਚਾਹੁੰਦੀ ਸੀ, ਜਿਸ ਕਰਕੇ ਉਹ ਸਹੁਰੇ ਪਰਿਵਾਰ ਕੋਲ ਗਿਆ ਤਾਂ ਉਸਦੀ ਕੁੱਟਮਾਰ ਕੀਤੀ ਗਈ, ਜਿਸ ਤੋਂ ਖਫ਼ਾ ਹੋ ਕੇ ਉਸਨੇ ਵਾਰਦਾਨ ਨੂੰ ਅੰਜਾਮ ਦਿੱਤਾ।