ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਦਾ ਕਹਿਣਾ ਹੈ ਕਿ ਸਰਕਾਰ ਨੇ ਨਵਾਂ ਵਿੱਤੀ ਪੈਕੇਜ ਅੰਕੜੇ ਵਧਾ-ਚੜ੍ਹਾ ਕੇ ਐਲਾਨਿਆ ਹੈ ਤੇ ਲੋਕਾਂ ਨੂੰ ਚਕਾਚੌਂਧ ਕਰਨ ਦੀ ਇਹ ਇਕ ਹੋਰ ‘ਚਲਾਕ ਕੋਸ਼ਿਸ਼’ ਹੈ। ਚਿਦੰਬਰਮ ਨੇ ਕਿਹਾ ਕਿ ਸੋਮਵਾਰ ਕੀਤੇ ਐਲਾਨ ‘ਪੁੱਟਿਆ ਪਹਾੜ ਨਿਕਲਿਆ ਚੂਹਾ’ ਵਰਗੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਹ ਭਰੋਸਾ ਦਿਵਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਸਰਕਾਰ ਕਾਰਜਸ਼ੀਲ ਹੈ ਤੇ ਮੁਸ਼ਕਲਾਂ ਲਈ ਕੁਝ ਕਰ ਰਹੀ ਹੈ ਪਰ ਉਹ ਜ਼ਿੰਦਗੀਆਂ ’ਚ ਦਖ਼ਲਅੰਦਾਜ਼ੀ ਕਰ ਕੇ ਉਨ੍ਹਾਂ ਨੂੰ ਦੱਸ ਰਹੀ ਹੈ ਕਿ ਉਹ ਆਪਣੇ ਪੈਸੇ ਕਿਵੇਂ ਖ਼ਰਚਣ। -ਪੀਟੀਆਈ