ਪਰਸ਼ੋਤਮ ਬੱਲੀ/ਪੁਨੀਤ ਮੈਨਨ
ਬਰਨਾਲਾ/ਧਨੌਲਾ, 16 ਸਤੰਬਰ
ਪਿੰਡ ਫਰਵਾਹੀ ਵਿਚ ਅਕਾਲ ਡਿਗਰੀ ਕਾਲਜ ਮਸਤੂਆਣਾ ਦੇ ਲੋਕ ਪ੍ਰਸ਼ਾਸਨ ਵਿਭਾਗ ਵੱਲੋਂ ਅੱਜ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਨੂੰ ਸਮਰਪਿਤ ਗ੍ਰਾਮ ਸਭਾ ਵਿਸ਼ੇ ’ਤੇ ਸੱਥ ਚਰਚਾ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਦੇ ਲੋਕ ਪ੍ਰਸ਼ਾਸਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਬਲਜੀਤ ਕੌਰ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਗ੍ਰਾਮ ਸਭਾ ’ਤੇ ਸੱਥ ਚਰਚਾ ਹੋਣੀ ਇਸ ਲਈ ਜ਼ਰੂਰੀ ਹੈ ਕਿਉਂਕਿ ਅਸੀਂ ਗ੍ਰਾਮ ਸਭਾ ਦੀ ਅਹਿਮੀਅਤ ਨੂੰ ਅਜੇ ਤੱਕ ਪਛਾਣ ਨਹੀਂ ਸਕੇ। ਜਦੋਂਕਿ ਗ੍ਰਾਮ ਸਭਾ ਲੋਕਤੰਤਰ ਦੀ ਸਭ ਤੋਂ ਹੇਠਲੀ ਇਕਾਈ ਹੈ। ਗ੍ਰਾਮ ਸਭਾ ਦੀਆਂ ਮੀਟਿੰਗਾਂ ਸਮੇਂ ਸਭਾ ਮੈਂਬਰਾਂ ਨੂੰ ਹਿੱਸਾ ਲੈਣਾ ਚਾਹੀਦਾ ਹੈ।
ਪਿੰਡ ਫਰਵਾਹੀ ਵਿੱਚ ਰੈਲੀ ਕੱਢਦੇ ਹੋਏ ਪਿੰਡ ਵਾਸੀ।