ਪੱਤਰ ਪ੍ਰੇਰਕ
ਅਟਾਰੀ, 6 ਫਰਵਰੀ
ਹਲਕਾ ਰਾਜਾਸਾਂਸੀ ਦੇ ਪਿੰਡ ਰਾਣੇਵਾਲੀ, ਕੁੱਕੜਾਂਵਾਲਾ, ਉੱਚਾ ਕਿਲਾ ਤੇ ਸਬਾਜਪੁਰਾ ’ਚ ਅਕਾਲੀ ਦਲ ਤੇ ‘ਆਪ’ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ ਕਰਮਜੀਤ ਸਿੰਘ ਸਰਪੰਚ ਸਬਾਜਪੁਰਾ, ਸਤਿੰਦਰਪਾਲ ਸਿੰਘ ਛੀਨਾ ਵਾਈਸ ਚੇਅਰਮੈਨ, ਨੌਜਵਾਨ ਕਾਂਗਰਸੀ ਆਗੂ ਗੁਰਜਿੰਦਰ ਸਿੰਘ ਰਾਣੇਵਾਲੀ, ਕੁਲਦੀਪ ਸਿੰਘ ਸਰਪੰਚ ਕੁੱਕੜਾਂਵਾਲਾ ਦੀ ਪ੍ਰੇਰਨਾ ਸਦਕਾ ਬੋਬੀ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਭੁਪਿੰਦਰ ਸਿੰਘ, ਪ੍ਰਗਟ ਸਿੰਘ, ਸੁਖਵਿੰਦਰ ਸਿੰਘ ਆਪਣੇ ਦਰਜਨਾਂ ਸਾਥੀਆਂ ਸਮੇਤ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆਂ ਦੀ ਅਗਵਾਈ ’ਚ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਕਹਿ ਕਿ ਕਾਂਗਰਸ ’ਚ ਸ਼ਾਮਲ ਹੋ ਗਏ। ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕਰਦਿਆਂ ਸਬਾਜਪੁਰਾ ਵਿੱਚ ਸ੍ਰੀ ਸਰਕਾਰੀਆ ਨੇ ਕਿਹਾ ਕਿ ਉਹ ਹਲਕੇ ਦੇ ਸਾਰੇ ਪਿੰਡਾਂ ’ਚ ਜਾ ਰਹੇ ਹਨ ਤੇ ਲੋਕਾਂ ਵੱਲੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ ਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਸ ਵਾਰ ਫਿਰ ਤੋਂ ਹਲਕਾ ਰਾਜਾਸਾਂਸੀ ਦੇ ਲੋਕ ਉਨ੍ਹਾਂ ਨੂੰ ਵੱਡੇ ਫ਼ਤਵੇ ਨਾਲ ਵਿਧਾਨ ਸਭਾ ’ਚ ਲੋਕ ਹਿੱਤ ਸੇਵਾ ਲਈ ਭੇਜਣਗੇ ਤੇ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਤੋਂ ਮੁੱਖ ਮੰਤਰੀ ਬਣਾਉਣ ’ਚ ਅਹਿਮ ਯੋਗਦਾਨ ਪਾਉਣਗੇ।
ਇਸ ਮੌਕੇ ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ, ਸੁਖਬੀਰ ਸਿੰਘ ਧਾਲੀਵਾਲ, ਕੁਲਦੀਪ ਸਿੰਘ ਛੀਨਾ ਸਰਪੰਚ ਵਿਚਲਾ ਕਿਲਾ, ਸੁਖਵੰਤ ਸਿੰਘ ਰੰਧਾਵਾ ਸਰਪੰਚ ਉੱਚਾ ਕਿਲਾ ਤੇ ਕਈ ਹੋਰ ਵਰਕਰ ਹਾਜ਼ਰ ਸਨ।
ਸਰਕਾਰੀਆ ਦੇ ਹੱਕ ਵਿੱਚ ਤਿੰਨ ਪਿੰਡਾਂ ਵਿੱਚ ਚੋਣ ਮੀਟਿੰਗਾਂ
ਅਟਾਰੀ: ਪਿੰਡ ਵਣੀਏਕੇ ਵਿਖੇ ਚੇਅਰਮੈਨ ਹਰਭੇਜ ਸਿੰਘ ਵਣੀਏਕੇ ਦੀ ਅਗਵਾਈ ਹੇਠ ਚਵਿੰਡਾ ਕਲਾਂ, ਸਰਪੰਚ ਗੁਰਪ੍ਰੀਤ ਸਿੰਘ ਗੋਪੀ, ਹਰਭਜਨ ਸਿੰਘ ਪ੍ਰਧਾਨ ਪਿੰਡ ਚਵਿੰਡਾ ਖੁਰਦ ਵਿੱਚ ਸਾਹਿਬ ਸਿੰਘ ਅਤੇ ਅਮਨਪ੍ਰੀਤ ਸਿੰਘ ਬੰਟੀ ਦੀ ਰਹਿਨਮਈ ਹੇਠ ਕਾਂਗਰਸ ਦੇ ਉਮੀਦਵਾਰ ਸੁਖਬਿੰਦਰ ਸਿੰਘ ਸਰਕਾਰੀਆ ਦੇ ਹੱਕ ਵਿੱਚ ਭਰਵੀਆਂ ਚੋਣ ਮੀਟਿੰਗਾਂ ਹੋਈਆਂ। ਇਸ ਮੌਕੇ ਸਰਕਾਰੀਆ, ਜ਼ਿਲ੍ਹਾ ਦਿਹਾਤੀ ਕਾਂਗਰਸ ਕਮੇਟੀ ਦੇ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਅਜੇ ਸਰਕਾਰੀਆ, ਚੇਅਰਮੈਨ ਹਰਭੇਜ ਸਿੰਘ ਵਣੀਏਕੇ, ਅਮਨਦੀਪ ਸਿੰਘ ਕੱਕੜ ਮੀਡੀਆ ਸਲਾਹਕਾਰ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਸਮੇਂ ਹੋਏ ਵਿਕਾਸ ਦੇ ਕੰਮ ਵੇਖ ਕੇ ਵੋਟਾਂ ਪਾਉਣ। ਉਨ੍ਹਾਂ ਕਿਹਾ ਕਿ ਹਲਕਾ ਰਾਜਾਸਾਂਸੀ ਪੰਜਾਬ ਦੇ ਇੱਕ ਨੰਬਰ ਹਲਕੇ ਵਜੋਂ ਵਿਕਸਿਤ ਹੋਇਆ ਹੈ। – ਪੱਤਰ ਪ੍ਰੇਰਕ