ਵਾਸ਼ਿੰਗਟਨ, 26 ਅਪਰੈਲ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਮਹਾਵੀਰ ਜੈਅੰਤੀ ਮਹਾਵੀਰ ਜੈਅੰਤੀ ਮੌਕੇ ਜੈਨ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਭਗਵਾਨ ਮਹਾਵੀਰ ਦੇ ਉਪਦੇਸ਼ ਦੁਨੀਆ ਨੂੰ ਸੱਚ ਤੇ ਅਹਿੰਸਾ ਦਾ ਸੁਨੇਹਾ ਦਿੰਦੇ ਹਨ। ਬਾਇਡਨ ਨੇ ਟਵੀਟ ਕੀਤਾ, ‘ਪ੍ਰਥਮ ਮਹਿਲਾ (ਜਿਲ) ਅਤੇ ਮੈਂ ਜੈਨ ਭਾਈਚਾਰੇ ਦੇ ਲੋਕਾਂ ਨੂੰ ਮਹਾਵੀਰ ਜੈਅਤੀ ਦੀ ਵਧਾਈ ਦਿੰਦੇ ਹਾਂ। ਮਹਾਵੀਰ ਸਵਾਮੀ ਨੇ ਲੋਕਾਂ ਨੂੰ ਸੱਚ ਦੇ ਮਾਰਗ ’ਤੇ ਚੱਲਣ, ਹਿੰਸਾ ਤੋਂ ਦੂਰ ਰਹਿਣ ਅਤੇ ਸੁਹਿਰਦਤਾ ਅਪਣਾਉਣ ਦਾ ਸੁਨੇਹਾ ਦਿੱਤਾ ਸੀ। ਸਾਨੂੰ ਇਨ੍ਹਾਂ ਰਾਹਾਂ ’ਤੇ ਚੱਲਣਾ ਚਾਹੀਦਾ ਹੈ।’ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਟਵੀਟ ਕੀਤਾ, ‘ਮਹਾਵੀਰ ਜੈਅੰਤੀ ਦੀ ਵਧਾਈ।’ ਉਨ੍ਹਾਂ ਕਿਹਾ, ‘ਮੇਰੇ ਪਤੀ ਡਗਲਸ ਅਤੇ ਮੈਂ ਅਮਰੀਕਾ ਤੇ ਦੁਨੀਆ ਭਰ ’ਚ ਰਹਿ ਰਹੇ ਜੈਨ ਭਾਈਚਾਰੇ ਦੇ ਲੋਕਾਂ ਨੂੰ ਮਹਾਵੀਰ ਜੈਅੰਤੀ ਦੀ ਵਧਾਈ ਦਿੰਦੇ ਹਾਂ।’ ਉਨ੍ਹਾਂ ਲੋਕਾਂ ਨੂੰ ਭਗਵਾਨ ਮਹਾਵੀਰ ਸਵਾਮੀ ਵੱਲੋਂ ਸੱਚ ਤੇ ਅਹਿੰਸਾ ਦੇ ਦਸਰਾਏ ਮਾਰਗ ’ਤੇ ਚੱਲਣ ਲਈ ਕਿਹਾ। ਜ਼ਿਕਰਯੋਗ ਹੈ ਕਿ ਭਗਵਾਨ ਦਾ ਜਨਮ ਛੇਵੀਂ ਸਦੀ ’ਚ ਹੋਇਆ ਸੀ। ਇੱਥੇ ਇਹ ਦੱਸਣਾ ਬਣਦਾ ਹੈ ਕਿ ਜੋਅ ਬਾਇਡਨ ਸੰਭਵ ਹੈ ਕਿ ਪਹਿਲੇ ਅਮਰੀਕੀ ਰਾਸ਼ਟਰਪਤੀ ਹੋਣਗੇ ਜਿਨ੍ਹਾਂ ਨੇ ਭਗਵਾਨ ਮਹਾਵੀਰ ਸਵਾਮੀ ਦੀ ਜੈਅੰਤੀ ਮੌਕੇ ਜੈਨ ਭਾਈਚਾਰੇ ਦੇ ਲੋਕਾਂ ਨੂੰ ਵਧਾਈ ਦਿੱਤੀ ਹੋਵੇ। -ਪੀਟੀਆਈ