ਪੱਤਰ ਪ੍ਰੇਰਕ
ਸਮਰਾਲਾ, 16 ਸਤੰਬਰ
ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ ਮਿਹਨਤੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ ਸਰਕਾਰੀ ਸਕੂਲਾਂ ਦੇ 10ਵੀਂ ਅਤੇ 12ਵੀਂ ਜਮਾਤ ਵਿੱਚੋਂ ਤਹਿਸੀਲ ਪੱਧਰ ’ਤੇ ਪਹਿਲੇ ਸਥਾਨ ’ਤੇ ਆਉਣ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਸਾਲ ਸਮਰਾਲਾ ਤਹਿਸੀਲ ਵਿੱਚੋਂ ਦੋ ਵਿਦਿਆਰਥਣਾਂ ਬਾਰ੍ਹਵੀਂ ਦੀ ਰੀਆ ਸ਼ਰਮਾ (ਕਮਰਸ) ਐੱਸਐੱਸਡੀ ਸਕੂਲ ਮਾਛੀਵਾੜਾ ਸਾਹਿਬ ਅਤੇ 10ਵੀਂ ਕਲਾਸ ਦੀ ਰੁਪਿੰਦਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਾਲਾ ਨੂੰ ਚੁਣਿਆ ਗਿਆ। ਦੋਵੇਂ ਵਿਦਿਆਰਥਣਾਂ ਨੂੰ ‘ਬਿਮਲਾ ਸ਼ਰਮਾ ਮੈਮੋਰੀਅਲ ਐਵਾਰਡ’ ਦਿੱਤਾ ਗਿਆ ਤੇ 2100-2100 ਦੀ ਨਕਦ ਰਾਸ਼ੀ ਦਿੱਤੀ ਗਈ।